• Thursday, 24 September 2026
Advertisement Advertisement
ਪੰਜਾਬ ਪੁਲਿਸ ਦਾ ਕਾਰਨਾਮਾ ਥਾਣੇਦਾਰ ਦਾ ਕਾਤਲ ਫ਼ਰਾਰ

24 Sep 2026

ਪੰਜਾਬ ਪੁਲਿਸ ਦਾ ਕਾਰਨਾਮਾ ਥਾਣੇਦਾਰ ਦਾ ਕਾਤਲ ਫ਼ਰਾਰ

ਪੰਜਾਬ ਪੁਲਿਸ ਦਾ ਕਾਰਨਾਮਾ ਥਾਣੇਦਾਰ ਦਾ ਕਾਤਲ ਫ਼ਰਾਰ 

ਅਮ੍ਰਿਤਸਰ, ਲੋਕ ਬਾਣੀ -- ਪੰਜਾਬ ਪੁਲਿਸ ਇਹ ਕੀ ਕੰਮ ਕਰ ਰਹੀ ਹੈ ਮਾਮਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਵਿਚ ਪਿਛਲੇ ਦਿਨੀਂ ਏ. ਐੱਸ. ਆਈ. ਜਸਵੰਤ ਸਿੰਘ ਨੂੰ ਗੋਲ਼ੀ ਮਾਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪੁਲਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਫਰਾਰ ਹੋਏ ਮੁਲਜ਼ਮ ਦੀ ਪਛਾਣ ਪਿੰਡ ਝੰਝੋਟੀ ਵਾਸੀ ਕਰਨ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਪੁਲਸ ਮੁਲਜ਼ਮ ਕਰਨ ਨੂੰ ਹਥਿਆਰ ਬਰਾਮਦ ਕਰਨ ਲਈ ਮਜੀਠਾ ਇਲਾਕੇ ਵਿਚ ਲੈ ਕੇ ਗਈ ਸੀ। ਇਸੇ ਦੌਰਾਨ ਮੁਲਜ਼ਮ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਵੱਲੋਂ ਲਾਪਰਵਾਹੀ ਦੇ ਦੋਸ਼ ਹੇਠ ਰਾਜਾਸਾਂਸੀ ਥਾਣੇ ਦੇ ਇਕ ਪੁਲਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। 

Published on: 24 Sep 2026

Amandeep Mehra
📣 Share this post

Latest News