• Tuesday, 22 September 2026
Advertisement Advertisement
ਮੀਡੀਆ ਜਗਤ ਚ ਸ਼ੋਕ ਦੀ ਲਹਿਰ

21 Sep 2026

ਮੀਡੀਆ ਜਗਤ ਚ ਸ਼ੋਕ ਦੀ ਲਹਿਰ

ਮੀਡੀਆ ਜਗਤ ਚ ਸ਼ੋਕ ਦੀ ਲਹਿਰ 

ਜਲੰਧਰ, ਵਰਿੰਦਰ ਰਾਜਪੂਤ--ਜਲੰਧਰ ਚ ਨਵਾਂ ਜ਼ਮਾਨਾ’ ਦੇ ਸੰਪਾਦਕ, ਉੱਘੇ ਪੱਤਰਕਾਰ, ਲੇਖਕ ਅਤੇ ਪ੍ਰਬੁੱਧ ਚਿੰਤਕ ਚੰਦ ਫਤਿਹਪੁਰੀ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬਿਮਾਰੀ ਕੈਂਸਰ ਨਾਲ ਨਿਰੰਤਰ ਜੂਝ ਰਹੇ ਸਨ। ਉਨ੍ਹਾਂ ਐਤਵਾਰ ਰਾਤ ਲਗਭਗ 8 ਵਜੇ ਜਲੰਧਰ ਦੇ ਇੱਕ ਨਿੱਜੀ ਆਰੋਗਿਆ ਕੇਂਦਰ (ਹਸਪਤਾਲ) ਵਿਖੇ ਅੰਤਿਮ ਸਾਹ ਲਏ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਫੈਲਦਿਆਂ ਹੀ ਸਾਹਿਤਕ, ਸੱਭਿਆਚਾਰਕ ਅਤੇ ਰਾਜਨੀਤਕ ਜਗਤ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਉਨ੍ਹਾਂ ਦੇ ਇਸ ਜਹਾਨ ਤੋਂ ਜਾਨ ਤੇ ਮੀਡੀਆ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸ ਮੋਕੇ ਰੋਜ਼ਾਨਾ ਲੋਕ ਬਾਣੀ ਅਖ਼ਬਾਰ ਦੇ ਸੰਪਾਦਕ ਤੇ ਮੀਡੀਆ ਕਲੱਬ ਪੰਜਾਬ ਦੇ ਚੇਅਰਮੈਨ ਅਮਨ ਮਹਿਰਾ ਨੇ ਦੁਖ ਦਾ ਪ੍ਰਗਟਾਵਾ ਕੀਤਾ ਤੇ ਉਨ੍ਹਾਂ ਵਰਗੀ ਅਜ਼ਾਦ ਸੋਚ ਵਾਲੀ ਪੱਤਰਕਾਰਤਾ ਕਰਨ ਲਈ ਕਿਹਾ 

Published on: 21 Sep 2026

Amandeep Mehra
📣 Share this post

Latest News