ਕੀ ਹੈ ਪਟਾਕਾ ਮਾਰਕੀਟ ਹਰ ਸਾਲ ਕਿਊ ਹੁੰਦੀ ਚਰਚਾ ਚ
ਜਲੰਧਰ , ਲੋਕ ਬਾਣੀ -- ਦੇਸ਼ ਭਰ ਚ ਦੀਵਾਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਇਸ ਤਿਉਹਾਰ ਤੇ ਖੂਬ ਪਟਾਕੇ ਚਲਾ ਕੇ ਮਨਾਉਦੇ ਹਨ ਤੇ ਇਹ ਪਟਾਕੇ ਵੇਚਣ ਲਈ ਪ੍ਰਸ਼ਾਸਨ ਵਲੋਂ ਖੁੱਲੀ ਜਗਾ ਦਾ ਇੰਤਜਾਮ ਕਰ ਕੇ ਲੋਕ ਦੀ ਹਿਫਾਜਤ ਤੇ ਕਿਸੇ ਵੀ ਘਟਨਾ ਤੋਂ ਬਚਾਅ ਲਈ ਇਕ ਜਗਾ ਚੁਣੀ ਜਾਂਦੀ ਹੈ ਜਿਥੇ ਕਿਸੇ ਕਿਸਮ ਦਾ ਕੋਈ ਖ਼ਤਰਾ ਨਾ ਹੋਵੇ ਤੇ ਘਟਨਾ ਤੋਂ ਇਸ ਸਭ ਤੋਂ ਨਿਜਾਤਾਂ ਪਾਉਣ ਲਈ ਹਰ ਸਾਲ ਹਰ ਵਪਾਰੀ ਦੀ ਇਕ ਲਾਟਰੀ ਕੱਢੀ ਜਾਂਦੀ ਹੈ ਜਿਸ ਵਿਚ ਪਟਾਕਾ ਵਪਾਰੀ ਆਪਣੇ ਨਾਮ ਦੀ ਪਰਚੀ ਪ੍ਰਸ਼ਾਸਨ ਨੂੰ ਫੀਸ ਜਮਾ ਕਰ ਵਾ ਕੇ ਪਾਉਦੇ ਹਨ ਤੇ ਲੱਖਾਂ ਦਾ ਬਿਜਨੈੱਸ ਕਰਦੇ ਹਨ ਹੁਣ ਪਟਾਕੇ ਦੀ ਮਾਰਕੀਟ ਦਾ ਖੇਲ ਦੀ ਸੁਰਵਾਤ ਇਥੋਂ ਸ਼ੁਰੂ ਹੁੰਦੀ ਹੈ ਹਰ ਸਾਲ ਪ੍ਰਸ਼ਾਂਸਨ ਵਲੋਂ ਜੋ ਦੁਕਾਨਾਂ ਦੀ ਪਰਚੀ ਕੱਢੀ ਜਾਂਦੀ ਹੈ ਉਸ ਤੋਂ ਕਈ ਗੁੰਨਾ ਜਿਆਦਾ ਦੁਕਾਨਾਂ ਬਣਾ ਕੇ ਆਪਣੇਆ ਦਾ ਫਾਇਦਾ ਕੀਤਾ ਜਾਂਦਾ ਤੇ ਮੋਟੇ ਪੈਸੇ ਕਮਾਏ ਜਾਂਦੇ ਹਨ ਪੈਸੇ ਤਾ ਪੈਸੇ ਲੋਕਾਂ ਦੀ ਜਿੰਦਗੀ ਤੇ ਇਲਾਕੇ ਦੀ ਸੁਰੱਖਿਆ ਨੂੰ ਦਰਕਨਾਕ ਕਰ ਦਿੱਤਾ ਜਾਂਦਾ ਹੈ ਇਸ ਲਈ ਪਟਾਕਾ ਮਾਰਕੀਟ ਦਾ ਖੇਲ ਹਰ ਸਾਲ ਚਲਦਾ ਹੈ ਤੇ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਹੋਣ ਦੇ ਬਾਵਜੂਦ ਇੰਨਾ ਵਪਾਰੀਆਂ ਨੂੰ ਫਾਇਦਾ ਕਰਵਾ ਦਿੱਤਾ ਜਾਂਦਾ ਹੈ ਦੁਕਾਨਾਂ ਦੀ ਗਿਣਤੀ ਚ ਵਾਧਾ ਕਿਵੇਂ ਹੁੰਦਾ ਹੈ ਅਸੀਂ ਅਗਲੀ ਪਟਾਕਾ ਮਾਰਕੀਟ ਵਾਲੀ ਖਬਰ ਚ ਪੂਰਾ ਵੇਰਵੇ ਤੇ ਸਬੂਤਾਂ ਨਾਲ ਪਾਠਕਾਂ ਨਾਲ ਸਾਂਝਾ ਕਰਾਂਗੇ
