ਜਲੰਧਰ ਚ ਪਟਵਾਰੀ ਤੇ ਪ੍ਰਾਈਵੇਟ ਕਰਿੰਦਾ ਕਾਬੂ
ਜਲੰਧਰ, ਵਿਸ਼ਾਲ ਮਿਤਲ -- ਪੰਜਾਬ ਵਿੱਚ ਆਪ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਮੁਹਿੰਮ ਚਲਾਈ ਹੋਈ ਹੈ ਇਸੇ ਲੜੀ ਤਹਿਤ ਤਹਿਸੀਲ ਕੰਪਲੈਕਸ ਸਥਿਤ ਪਟਵਾਰਖਾਨੇ ਵਿਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਵਲੋਂ ਕੀਤੀ ਗਈ ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਪਟਵਾਰੀਆਂ ਦੇ ਕੈਬਿਨ ਖਾਲੀ ਹੋ ਗਏ। ਇਸ ਦੌਰਾਨ ਟੀਮ ਨੇ ਪਟਵਾਰੀ ਦਾ ਪ੍ਰਾਈਵੇਟ ਕਰਿੰਦਾ ਸੋਨੂੰ ਤੇ ਪਟਵਾਰੀ ਵਿਸ਼ਵਜੀਤ ਨੂੰ ਕਾਬੂ ਕਰ ਲਿਆ।ਤੇ ਨਾਲ ਹੀ ਪੂਰੇ ਤਹਿਸੀਲ ਕੰਪਲੈਕਸ ਵਿੱਚ ਅਫ਼ਰਾ ਤਫਰੀ ਦਾ ਮਾਹੌਲ ਬਣ ਗਿਆ ਪਾਠਕਾਂ ਦੇ ਦਸਣਯੋਗ ਜਾਣਕਾਰੀ, ਅਸੀਂ ਕੱਲ ਇਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਵਿੱਚ ਪਟਵਾਰੀ ਦੇ ਕਮਰੇ ਵਿਚ ਪਟਵਾਰੀ ਦੀ ਗੈਰਹਾਜ਼ਰੀ ਚ ਉਸਦਾ ਕਰਿੰਦਾ ਰਿਕਾਰਡ ਨਾਲ ਨਜ਼ਰ ਆ ਰਿਹਾ ਸੀ ਜਿਸ ਬਾਰੇ ਪਟਵਾਰੀ ਨੇ ਆਪਣਾ ਪੱਖ ਨਹੀਂ ਰਖਿਆ ਤੇ ਅੱਜ ਸਾਡੀ ਖਬਰ ਦਾ ਅਸਰ ਹੋ ਗਿਆ ਵਿਜੀਲੈਂਸ ਨੇ ਹੋਰ ਕਰਿੰਦਾ ਤੇ ਪਟਵਾਰੀ ਕਾਬੂ ਕਰ ਲਿਆ
