ਸੀ ਬੀ ਆਈ ਦਾ ਵੱਡਾ ਛਾਪਾਂ ਇਸ਼ਤਿਹਾਰੀ ਮੀਡੀਆ ਗੁੰਮ।
ਚੰਡੀਗੜ੍ਹ, ਵਿਨੋਦ ਸ਼ਰਮਾ -- ਸਮਾਜ ਦਾ ਚੋਥਾ ਥੰਮ ਮੰਨੇ ਜਾਂਦੇ ਮੀਡੀਆ ਨੂੰ ਸਮਾਜ ਦੀ ਆਵਾਜ਼ ਕਿਹਾ ਜਾਂਦਾ ਸੀ ਤੇ ਇੰਨਾ ਦੀ ਕਦਰ ਸਭ ਤੋਂ ਵੱਧ ਹੁੰਦੀ ਸੀ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਇਸ਼ਤਿਹਾਰਾਂ ਤੇ ਡਰ ਕਾਰਨ ਇੰਨਾ ਦਾ ਜ਼ਮੀਰ ਹੀ ਮਾਰ ਦਿੱਤਾ ਹੈ ਤੇ ਸੱਚ ਕਹਿਣ ਪਰੋਸਨ ਦੀ ਵੱਡੀ ਘਾਟ ਪੈਦਾ ਹੋ ਗਈ ਹੈ ਤਾਜ਼ਾ ਮਾਮਲਾ
ਮੁੱਖ ਮੰਤਰੀ ਕੈਂਪ ਦਫਤਰ ਪੁੱਜੀ ਸੀ ਬੀ ਆਈ ਦੀ ਟੀਮ ਦਾ ਹੈ
ਸੀ ਬੀ ਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਕਰਮਚਾਰੀਆਂ ਅਤੇ ਵਿਚੋਲਿਆਂ ’ਤੇ ਕੇਸ ਦਰਜ ਕਰ ਲਿਆ ਹੈ। ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀ ਬੀ ਆਈ ਨੇ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰ ਐੱਸ ਨਾਗਰਾ ਅਤੇ ਹੋਰ ਅਣਪਛਾਤੇ ਸਰਕਾਰੀ ਅਤੇ ਨਿੱਜੀ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਂਪ ਦਫ਼ਤਰ ਵਿਚ ਜਾਂਚ ਸਵਾ ਗਿਆਰਾਂ ਵਜੇ ਤਕ ਜਾਰੀ ਰਹੀ।
ਸੀ ਬੀ ਆਈ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਸੀ ਬੀ ਆਈ ਟੀਮਾਂ ਵੱਲੋਂ ਚੰਡੀਗੜ੍ਹ ਅਤੇ ਪੰਜਾਬ ’ਚ ਅੱਠ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ ਜਿਨ੍ਹਾਂ ’ਚ ਮੁੱਖ ਮੰਤਰੀ ਦਾ ਕੈਂਪ ਦਫ਼ਤਰ, ਮੁਹਾਲੀ, ਗੁਰਦਾਸਪੁਰ, ਲੁਧਿਆਣਾ,ਪਟਿਆਲਾ, ਸੰਗਰੂਰ ਤੇ ਜਲੰਧਰ ਆਦਿ ਸ਼ਾਮਲ ਹਨ। ਇਨ੍ਹਾਂ ਛਾਪਿਆਂ ਦੌਰਾਨ ਸੀ ਬੀ ਆਈ ਨੇ ਇਨ੍ਹਾਂ ਟਿਕਾਣਿਆਂ ਤੋਂ ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ। ਜਿਸਦੀ ਖਬਰਾਂ ਗੁੰਮ ਹੀ ਹੋ ਗਿਆ ਤੇ ਛੋਟੀ ਜਹੀ ਗੱਲ ਨੂੰ ਹਉਆ ਬਣਾਉਣ ਵਾਲੇ ਇਸ਼ਤਿਹਾਰ ਧਾਰਕ ਕਿਤੇ ਵੀ ਨਜ਼ਰ ਨਹੀਂ ਆ ਰਹੇ ਸਗੋਂ ਤਿਉਹਾਰਾਂ ਦੇ ਸਿਜ਼ਨ ਚ ਇਸ਼ਤਿਹਾਰ ਦੀ ਉਡੀਕ ਚ ਆਪਣਾ ਅਸਲੀ ਕੰਮ ਭੁਲ ਗਏ ਹਨ
