ਸੂਬੇ ਚ ਆ ਹੋ ਰਿਹਾ ਹੈ ਸ਼ਰੇਆਮ ਧੱਕਾ ਪੜੋ ਪੂਰੀ ਖ਼ਬਰ
,,ਸਂਗਰੂਰ , ਲੋਕ ਬਾਣੀ -- ਪੰਜਾਬ ਚ ਸਮੇ ਸਮੇ ਤੇ ਸਰਕਾਰਾਂ ਨੇ ਰਾਜ ਕੀਤਾ ਪਰ ਇਹੋ ਜਿਹਾ ਰਾਜ ਕਦੇ ਨੀ ਦੇਖਣ ਨੂੰ ਮਿਲਿਆ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਤੇ ਪੈਸੇ ਵਾਲੇ ਦਾ ਬੋਲ ਬਾਲਾ ਤੇ ਸ਼ਰੇਆਮ ਧੱਕਾ ਤਾਜਾ ਮਾਮਲਾ ਪੜੋ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੇ ਕਥਿਤ ਰੂਪ ਵਿਚ ਜਬਰੀ ਅੰਤਿਮ ਸੰਸਕਾਰ ਕਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਅੱਜ ਪੁਲੀਸ ਨੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਵਿਚ ਇਨਸਾਫ਼ ਲਈ ਸਿਵਲ ਹਸਪਤਾਲ ਮੌਰਚਰੀ ਅੱਗੇ ਛੇ ਦਿਨਾਂ ਤੋਂ ਧਰਨੇ ’ਤੇ ਬੈਠੇ ਪੀੜਤ ਪਰਿਵਾਰ ਅਤੇ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੂੰ ਜਬਰੀ ਚੁੱਕ ਲਿਆ। ਮੌਰਚਰੀ ਅੱਗੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ, ‘ਵੇਖੋ, ਸ਼ਰੇਆਮ ਧੱਕਾ, ਨਾਲੇ ਮੇਰਾ ਪੁੱਤ ਮਾਰ ਤਾ, ਨਾਲੇ ਪੁਲੀਸ ਘੜੀਸ ਕੇ ਲਿਜਾ ਰਹੀ ਹੈ।’ਤਰਲੇ ਪਾਉਂਦੀ ਮਾਂ ਦੀਆਂ ਚੀਕਾਂ ਕਿਸੇ ਨਾ ਸੁਣੀਆਂ ਅਤੇ ਮਹਿਲਾ ਪੁਲੀਸ ਲੱਤਾਂ-ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ। ਪਰਿਵਾਰਕ ਮੈਂਬਰਾਂ ਤੇ ਧਰਨਾਕਾਰੀਆਂ ਨੂੰ ਪੁਲੀਸ ਥਾਣਾ ਧੂਰੀ ਵਿਚ ਬੰਦ ਕਰਕੇ ਪਿੱਛੋਂ ਪ੍ਰਸ਼ਾਸ਼ਨ/ਪੁਲੀਸ ਨੇ ਖੁਦ ਹੀ ਪੋਸਟ ਮਾਰਟਮ ਕਰਾਉਣ ਮਗਰੋਂ ਪਿੰਡ ਕਨੋਈ ਦੀ ਬਜਾਏ ਸਥਾਨਕ ਸ਼ਹਿਰ ਦੇ ਸਮਸ਼ਾਨ ਘਾਟ ਵਿਖੇ ਭਾਰੀ ਪੁਲੀਸ ਤਾਇਨਾਤ ਕਰਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪੁਲੀਸ ਦੀ ਕਥਿਤ ਜਬਰੀ ਕਾਰਵਾਈ ਕਾਰਨ ਪੀੜਤ ਪਰਿਵਾਰ ਨੂੰ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰਨ ਅਤੇ ਅੰਤਿਮ ਰਸਮਾਂ ਨਿਭਾਉਣਾ ਵੀ ਨਸੀਬ ਨਹੀਂ ਹੋਇਆ।
Politics
