ਲਵਲੀ ਯੂਨੀਵਰਸਿਟੀ ਚ ਤਨਾਅ ਸੜਕ ਜਾਮ ਪੁਲਿਸ/ ਵਿਦਿਆਰਥੀ ਆਹਮੋ ਸਾਹਮਣੇ
ਜਲੰਧਰ, ਲੋਕ ਬਾਣੀ -- ਇਸ ਮਸ਼ਹੂਰ ਯੂਨੀਵਰਸਿਟੀ ਨੂੰ ਨਹੀਂ ਹੈ ਕਿਸੇ ਦਾ ਡਰ ਭੋਅ ਦੇਸ਼ ਦਾ ਭਵਿੱਖ ਸਵੇਰ ਦੇ ਬੈਠੇ ਸੜਕ ਤੇ ਮਾਮਲਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਐਤਵਾਰ ਨੂੰ ਮਾਹੌਲ ਉਸ ਸਮੇਂ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਸਤਨਾਮਪੁਰਾ ਪੁਲੀਸ ਨੇ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੀ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 64 ਤਹਿਤ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਇਸ ਕਾਰਵਾਈ ਤੋਂ ਅਸੰਤੁਸ਼ਟ ਵਿਦਿਆਰਥੀ ਇਨਸਾਫ਼ ਦੀ ਮੰਗ ਨੂੰ ਲੈ ਕੇ ਸਵੇਰ ਤੋਂ ਹੀ ਧਰਨੇ ‘ਤੇ ਬੈਠੇ ਹੋਏ ਸਨ।
ਦੋਵਾਂ ਧਿਰਾਂ (ਯੂਨੀਵਰਸਿਟੀ ਪ੍ਰਸ਼ਾਸਨ, ਪੁਲਿਸ ਅਤੇ ਵਿਦਿਆਰਥੀਆਂ) ਵਿਚਾਲੇ ਸਵੇਰ ਤੋਂ ਹੀ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਦਾ ਦੌਰ ਚੱਲ ਰਿਹਾ ਸੀ। ਪ੍ਰੰਤੂ ਲੰਮੀ ਚਰਚਾ ਤੋਂ ਬਾਅਦ ਵੀ ਇਹ ਗੱਲਬਾਤ ਕਿਸੇ ਸਿਰੇ ਨਹੀਂ ਪਹੁੰਚ ਸਕੀ, ਜਿਸ ਕਾਰਨ ਮਾਮਲਾ ਹੌਲੀ-ਹੌਲੀ ਤਕਰਾਰ ਤੱਕ ਪਹੁੰਚ ਗਿਆ। ਸ਼ਾਮ ਹੁੰਦੇ-ਹੁੰਦੇ ਹਾਲਾਤ ਹੋਰ ਵਿਗੜ ਗਏ ਅਤੇ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਝੜਪ ਹੋ ਗਈ।ਤੇ ਦੋਵਾਂ ਪਾਸੇ ਬੂਰੀ ਤਰਾਂ ਨਾਲ ਝੜਪ ਹੋ ਗਈ ਪੁਲਿਸ ਨੇ ਲਾਠੀਆਂ ਦਾ ਪ੍ਰਯੋਗ ਕੀਤਾ ਵਿਦਿਆਰਥੀ ਜ਼ਖ਼ਮੀ ਹੋਏ ਪੂਰਾ ਮਾਹੋਲ ਤਨਾਅ ਵਾਲਾ ਹੋਇਆ
