• Friday, 9 October 2026
Advertisement Advertisement
ਜਿੱਲ੍ਹਾ ਜੇਲ੍ਹ ਹੁਸਿਆਰਪੁਰ ਇਕ ਵਾਰ ਫੇਰ ਚਰਚਾ ਚ ਪੜੋ

09 Oct 2026

ਜਿੱਲ੍ਹਾ ਜੇਲ੍ਹ ਹੁਸਿਆਰਪੁਰ ਇਕ ਵਾਰ ਫੇਰ ਚਰਚਾ ਚ ਪੜੋ

ਜਿੱਲ੍ਹਾ ਜੇਲ੍ਹ ਹੁਸਿਆਰਪੁਰ ਇਕ ਵਾਰ ਫੇਰ ਚਰਚਾ ਚ ਪੜੋ 
ਹੁਸਿਆਰਪੁਰ , ਲੋਕ ਬਾਣੀ -- ਪੰਜਾਬ ਦੇ ਜਿੱਲ੍ਹਾ ਹੁਸਿਆਰਪੁਰ ਦੀ ਕੇਂਦਰੀ ਜੇਲ ਹਮੇਸ਼ਾ ਚਰਚਾ ਚ ਰੇਹੜੀ ਹੈ ਕਦੀ ਨਸ਼ਾ ਪਰੋਸਣ , ਕਦੇ ਕਰਮਚਾਰੀਆਂ ਵਲੋਂ ਜੇਲ ਚ ਬੰਦ ਅਪਰਾਧਿਆ ਨੂੰ ਸੁਖ ਸੁਵਿਧਾ ਜਾ ਆਪਣੇ ਨਿਜੀ ਪ੍ਰੋਗਰਾਮ ਚ ਸਦ ਕੇ ਪੂਰਾ ਮਜਾ ਲੈਣਾ ਤੇ ਪੈਸੇ ਸੁਟਣ ਮਾਮਲੇ ਆਦਿ ਤਾਜਾ ਮਾਮਲਾ  ਕੇਂਦਰੀ ਜੇਲ੍ਹ ਵਿੱਚ ਕੈਦੀਆਂ ਅਤੇ ਜੇਲ੍ਹ ਸਟਾਫ ਵਿੱਚ ਝੜਪ ਹੋਣ ਦਾ ਹੈ । ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਵੱਲੋਂ ਕੀਤੇ ਹਮਲੇ ਵਿਚ ਦੋ ਜੇਲ੍ਹ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਕਿਸੇ ਉੱਚ ਸਿਹਤ ਸੰਸਥਾ ਨੂੰ ਰੈਫਰ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਜੇਲ੍ਹ ਅੰਦਰ ਕਿਸੇ ਗੱਲ ਨੂੰ ਲੈ ਕੇ ਕੈਦੀਆਂ ਅਤੇ ਜੇਲ੍ਹ ਮੁਲਾਜ਼ਮਾਂ ਵਿਚਾਲੇ ਤਕਰਾਰ ਹੋ ਗਈ, ਜੋ ਬਾਅਦ ਵਿੱਚ ਝੜਪ ਵਿੱਚ ਬਦਲ ਗਈ। ਇਸ ਦੌਰਾਨ ਕੁਝ ਕੈਦੀਆਂ ਵੱਲੋਂ ਜੇਲ੍ਹ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਗਈ। ਹਮਲੇ ਵਿੱਚ ਦੋ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਸਟਾਫ ਨੂੰ ਮੌਕੇ ’ਤੇ ਭੇਜਿਆ ਗਿਆ।ਜ਼ਖ਼ਮੀਆਂ  ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ। ਇੱਕ ਮੁਲਾਜ਼ਮ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੱਗੇ ਉੱਚ ਸਿਹਤ ਸੰਸਥਾ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਦੂਜੇ ਜ਼ਖ਼ਮੀ ਮੁਲਾਜ਼ਮ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਜੇਲ੍ਹ ਅੰਦਰ ਕੈਦੀਆਂ ਦੀਆਂ ਬੈਰਕਾਂ ਅਤੇ ਹੋਰ ਥਾਵਾਂ ’ਤੇ ਨਿਗਰਾਨੀ ਵਧਾਈ ਗਈ ਹੈ। ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਵੀ ਮਾਮਲੇ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਘਟਨਾਵਾਂ ਕਾਰਨ ਚਰਚਾ ਵਿੱਚ ਰਹੀ ਹੈ। ਕੁਝ ਸਮਾਂ ਪਹਿਲਾਂ ਜੇਲ੍ਹ ਅੰਦਰ ਕੈਦੀਆਂ ਵਿਚਾਲੇ ਲੜਾਈ ਹੋਈ ਸੀ।

Published on: 09 Oct 2026

Amandeep Mehra
📣 Share this post

Latest News