• Wednesday, 14 October 2026
Advertisement Advertisement
ਕੱਲ ਪੰਜਾਬ ਬੰਦ ਬਾਰੇ ਪੜ੍ਹੋ ਪੂਰੀ ਖਬਰ

14 Oct 2026

ਕੱਲ ਪੰਜਾਬ ਬੰਦ ਬਾਰੇ ਪੜ੍ਹੋ ਪੂਰੀ ਖਬਰ

ਕੱਲ ਪੰਜਾਬ ਬੰਦ ਬਾਰੇ ਪੜ੍ਹੋ ਪੂਰੀ ਖਬਰ

  ਮਾਨਸਾ, ਲੋਕ ਬਾਣੀ -- ਮਾਨਸਾ ਚ ਹੋਏ ਝੋਟਾ ਕਤਲੇਆਮ’ ਦੇ ਮੱਦੇਨਜ਼ਰ ਸਾਂਝੀ ਐਕਸ਼ਨ ਕਮੇਟੀ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦਾ ਸੂਬੇ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਕਿਸਾਨ ਜਥੇਬੰਦੀਆਂ, ਕਾਂਗਰਸ, ਭਾਜਪਾ ਆਦਿ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ। ਇਸ ਬੰਦ ਦਾ ਐਲਾਨ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਗਿਆ ਹੈ, ਜਿਸ ਦੌਰਾਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ, ਉਥੇ ਹੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਮੋਰਚਾ ਅਤੇ ਕਿਸਾਨ ਜਥੇਬੰਦੀਆਂ ਨੇ ਹਾਈਵੇਅ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਐਲਾਨ ਕਰਦਿਆਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ।

Published on: 14 Oct 2026

Amandeep Mehra
📣 Share this post

Latest News