ਪੰਜਾਬ ਚ ਮੋਜੂਦਾ ਸਰਕਾਰ ਦੇ ਦੋ ਵਿਧਾਇਕਾਂ ਨੇ ਕਿਉਂ ਦਿੱਤਾ ਅਸਤੀਫ਼ਾ
ਜਲੰਧਰ, ਲੋਕ ਬਾਣੀ -- ਪੰਜਾਬ ਵਿੱਚ ਵੋਟਾਂ ਤੋ ਪਹਿਲਾਂ ਹੀ ਆਪ ਪਾਰਟੀ ਚ ਧਮਾਕਾ ਹੋ ਗਿਆ ਹੈ ਤੇ ਦੋ ਵਿਧਾਇਕਾਂ ਨੇ ਮੋਜੂਦਾ ਸਰਕਾਰ ਤੋਂ ਕਿਨਾਰਾ ਕਰ ਲਿਆ ਹੈ ਇਸ ਦਾ ਮਤਲਬ ਆਉਣ ਵਾਲੇ ਦਿਨ ਆਪ ਸਰਕਾਰ ਲਈ ਔਖ਼ੇ ਹੋ ਸਕਦੇ ਹਨ ਪੂਰਾ ਮਾਮਲਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ। ਪਟਿਆਲਾ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋਧਮਾਜਰਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, "ਮੈਂ, ਚੇਤਨ ਸਿੰਘ ਜੋਧਮਾਜਰਾ, ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।" ਪਠਾਣ ਮਾਜਰਾ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
