ਪੰਜਾਬ ਚ ਪ੍ਰਾਈਵੇਟ ਹਸਪਤਾਲਾਂ ਵਲੋਂ ਮਰੀਜ਼ਾਂ ਦੀ ਲੁੱਟ ਤੇ ਬਣੇਗੀ ਕੋਈ ਅਥਾਰਟੀ
ਜਲੰਧਰ, ਵਿਸ਼ਾਲ ਮਿਤਲ -- ਪੰਜਾਬ ਵਿੱਚ ਆਪ ਸਰਕਾਰ ਆਉਣ ਤੋਂ ਪਹਿਲਾਂ ਵੱਡੇ ਵਾਅਦੇ ਤੇ ਬਦਲਾਅ ਲਈ ਹਵਾ ਬਣਾਈ ਗਈ ਸੀ ਤੇ ਕਾਮਯਾਬ ਵੀ ਹੋਈ ਪਰ ਇਸ ਦੀ ਹਵਾ ਪੰਜਾਬ ਚ ਸਰਕਾਰ ਬਣਾਉਣ ਤੋਂ ਬਾਅਦ ਨਿਕਲ ਗਈ ਜਦੋਂ ਨਸ਼ਾ ਭ੍ਰਿਸ਼ਟਾਚਾਰ ਬੇਰੁਜ਼ਗਾਰੀ ਸੂਬੇ ਚ ਪਹਿਲੇ ਚਰਣ ਤੇ ਹੈ ਇਸ਼ਤਿਹਾਰ, ਬੋਰਡਾਂ ਤੇ ਵਾਅਦੇ ਪੂਰੇ ਹੋ ਚੁੱਕੇ ਹਨ ਹੁਣ ਇਕ ਗੰਭੀਰ ਮੁੱਦਾ ਜੋ ਕੀ ਪੰਜਾਬ ਚ ਵੱਡੀ ਸਮਸਿਆ ਬਣਿਆ ਹੈ ਜਿਸ ਦੀ ਥੋੜ੍ਹੀ ਆਵਾਜ਼ ਅਜ ਚੰਡੀਗੜ੍ਹ ਵਿੱਚ ਸੁਣਾਈ ਦਿੱਤੀ ਜੋ ਕੀ ਪੰਜਾਬ ਵਿਧਾਨ ਸਭਾ ’ਚ ਅੱਜ ਪ੍ਰਸ਼ਨਕਾਲ ਦੌਰਾਨ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਕੀਤੀ ਜਾਂਦੀ ਲੁੱਟ ਰੋਕਣ ਲਈ ਰੈਗੂਲੇਟਰੀ ਅਥਾਰਿਟੀ ਬਣਾਉਣ ਦੀ ਮੰਗ ਕੀਤੀ। ਕੁਲਵੰਤ ਸਿੰਘ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਹਸਪਤਾਲਾਂ ਨੂੰ ਜ਼ਮੀਨ ਅਲਾਟ ਕੀਤੀ ਗਈ ਹੈ, ਉਨ੍ਹਾਂ ’ਤੇ ਕਮਜ਼ੋਰ ਵਰਗ ਦੇ ਕੁਝ ਫ਼ੀਸਦੀ ਮਰੀਜ਼ਾਂ ਨੂੰ ਮੁਫ਼ਤ ਇਲਾਜ ਕਰਨ ਦੀ ਸ਼ਰਤ ਲਗਾਈ ਗਈ ਸੀ ਪਰ ਕਿਸੇ ਹਸਪਤਾਲ ਵੱਲੋਂ ਮੁਫ਼ਤ ਇਲਾਜ ਨਹੀਂ ਦਿੱਤਾ ਜਾ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਿਹਤ ਵਿਭਾਗ ਵੱਲੋਂ 5 ਅਗਸਤ 2009 ਨੂੰ ਮੈਕਸ ਹਸਪਤਾਲ ਮੁਹਾਲੀ ਨੂੰ ਪੀ ਪੀ ਪੀ ਮੋਡ ’ਚ ਸਮਝੌਤਾ ਕੀਤਾ ਗਿਆ ਸੀ, ਜਿਸ ਅਨੁਸਾਰ ਹਸਪਤਾਲ ਦੀ ਕੁੱਲ ਕਮਾਈ ਦਾ 5 ਫ਼ੀਸਦੀ ਹਿੱਸਾ ਐਸਕ੍ਰੋ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਕੂਲ ਆਫ ਐਮੀਨੈਂਸ ਦੋਰਾਹਾ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਬਾਰੇ ਪੁੱਛਿਆ। ਇਸ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੋਰਾਹਾ ਸਕੂਲ ਵਿੱਚ ਅਧਿਆਪਕਾਂ ਦੀਆਂ ਕੁੱਲ 49 ਅਸਾਮੀਆਂ ਸਨ, ਜਿਨ੍ਹਾਂ ਵਿੱਚੋਂ 28 ਭਰੀਆਂ ਹੋਈਆਂ ਹਨ ਅਤੇ 21 ਖ਼ਾਲੀ ਹਨ।
