• Tuesday, 20 October 2026
Advertisement Advertisement
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਕਿਉਂ ਰੱਖੀ ਜਾ ਰਹੀ ਹੈ ਨਜ਼ਰ ਪੜ੍ਹੋ ਪੂਰੀ ਖਬਰ

20 Oct 2026

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਕਿਉਂ ਰੱਖੀ ਜਾ ਰਹੀ ਹੈ ਨਜ਼ਰ ਪੜ੍ਹੋ ਪੂਰੀ ਖਬਰ

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਕਿਉਂ ਰੱਖੀ ਜਾ ਰਹੀ ਹੈ ਨਜ਼ਰ ਪੜ੍ਹੋ ਪੂਰੀ ਖਬਰ 

   ਜਲੰਧਰ, ਲੋਕ ਬਾਣੀ -- ਪੰਜਾਬ ਪੁਲਸ ਦਾ ਕਾਂਸਟੇਬਲ ਹੈਰੋਇਨ ਦੀ ਖੇਪ ਨਾਲ ਗ੍ਰਿਫ਼ਤਾਰ ਹੋਣ ਤੋਂ ਬਾਅਦ ਜਿੱਥੇ ਪੂਰੇ ਬਾਰਡਰ ਰੇਂਜ ਵਿਚ ਸੁਰੱਖਿਆ ਏਜੰਸੀਆਂ ਅਲਰਟ ਹੋ ਚੁੱਕੀਆਂ ਹਨ, ਉਥੇ ਹੀ ਇਹ ਵੀ ਸੱਚ ਹੈ ਕਿ ਸਿਰਫ਼ ਸਟੇਟ ਏਜੰਸੀਆਂ ਹੀ ਨਹੀਂ ਬਲਕਿ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਵੀ ਕਈ ਵਾਰ ਸਮੱਗਲਰਾਂ ਨਾਲ ਮਿਲੀਭੁਗਤ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਨ। ਡੀ.ਆਰ.ਆਈ. ਦਾ ਇੰਸਪੈਕਟਰ ਮਨਜੀਤ ਸਿੰਘ ਅਤੇ ਉਸ ਦਾ ਸਾਥੀ ਕਸਟਮ ਵਿਭਾਗ ਦਾ ਇੰਸਪੈਕਟਰ ਹੈਰੋਇਨ ਤਸਕਰੀ ਦੇ ਕੇਸ ਵਿਚ ਫੜੇ ਜਾ ਚੁੱਕੇ ਹਨ। ਪੰਜਾਬ ਪੁਲਸ ਦਾ ਐੱਸ.ਐੱਚ.ਓ. ਸੀਸ਼ਪਾਲ ਸਿੰਘ ਅਤੇ ਥਾਣਾ ਛੇਹਰਟਾ ਦਾ ਐੱਸ.ਐੱਚ.ਓ. ਹੈਰੋਇਨ ਸਮੱਗਲਰਾਂ ਨਾਲ ਮਿਲੀਭੁਗਤ ਦੇ ਕੇਸ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਨ। ਸੀਸ਼ਪਾਲ ਨੇ ਤਾਂ ਪਾਕਿਸਤਾਨ ਤੋਂ ਆਈ ਖੇਪ ਨੂੰ ਹੀ ਖ਼ੁਰਦ-ਬੁਰਦ ਕਰ ਦਿੱਤਾ ਸੀ। ਪਿਛਲੇ ਸਾਲਾਂ ਦੌਰਾਨ ਬੀ.ਐੱਸ.ਐੱਫ. ਦੇ ਕੁਝ ਮੁਲਾਜ਼ਮ ਵੀ ਫੜੇ ਜਾ ਚੁੱਕੇ ਹਨ। ਕੁਝ ਮਹੀਨੇ ਪਹਿਲਾਂ ਹੀ ਐੱਨ.ਸੀ.ਬੀ. ਨੇ ਵੀ ਹੈਰੋਇਨ ਸਮੱਗਲਰਾਂ ਨਾਲ ਮਿਲੀਭੁਗਤ ਕਰਨ ਵਾਲੇ ਇਕ ਮੁਲਾਜ਼ਮ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ। ਸੀ.ਆਈ.ਡੀ. ਵਿਭਾਗ ਦਾ ਇਕ ਅਧਿਕਾਰੀ ਵੀ ਸਮੱਗਲਰਾਂ ਨਾਲ ਸੌਦੇਬਾਜ਼ੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋ ਚੁੱਕਾ ਹੈ, ਜੋ ਇਸ ਸਮੇਂ ਜ਼ਮਾਨਤ ’ਤੇ ਹੈ।ਅੰਮ੍ਰਿਤਸਰ ਬਾਰਡਰ ਦੀ ‘ਬਾਜ਼ ਅੱਖ’ ’ਤੇ ਵੀ ਤਿੱਖੀ ਨਜ਼ਰ

Lokbani.com

ਤਰਨਤਾਰਨ ਜ਼ਿਲੇ ਵਿਚ ‘ਬਾਜ਼ ਅੱਖ’ ਦੇ ਮੁਲਾਜ਼ਮ ਦੀ ਹੈਰੋਇਨ ਨਾਲ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਸਰ ਬਾਰਡਰ ’ਤੇ ਤਾਇਨਾਤ ‘ਬਾਜ਼ ਅੱਖ’ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਅੰਮ੍ਰਿਤਸਰ ਦਾ ਲਗਭਗ 153 ਕਿਲੋਮੀਟਰ ਲੰਬਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਅਤੇ ਇੱਥੇ ਵੀ ਕੇਂਦਰ ਤੇ ਸੂਬਾ ਸਰਕਾਰ ਵਲੋਂ ਐਂਟੀ ਡਰੋਨ ਸਿਸਟਮ ਲਾਏ ਗਏ ਹਨ। ਇਨ੍ਹਾਂ ਵਿਚ ਤਾਇਨਾਤ ਮੁਲਾਜ਼ਮਾਂ ’ਤੇ ਵੀ ਖ਼ੁਫ਼ੀਆ ਏਜੰਸੀਆਂ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਤੇ ਕੋਈ ਮੁਲਾਜ਼ਮ ਲੰਬੇ ਸਮੇਂ ਤੋਂ ਤਾਂ ਇਸ ਵਿਚ ਤਾਇਨਾਤ ਨਹੀਂ ਹੈ।

Published on: 20 Oct 2026

Amandeep Mehra
📣 Share this post

Latest News