ਜਲੰਧਰ ਪਟਾਖਾ ਮਾਰਕਿਟ ਬਾਰੇ ਆਈ ਵੱਡੀ ਖਬਰ ਪੜ੍ਹੋ
ਜਲੰਧਰ, ਵਿਸ਼ਾਲ ਮਿਤਲ--: ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਾਊਵਾਲੀ,ਪਠਾਨਕੋਟ ਰੋਡ, ਜ਼ਿਲ੍ਹਾ ਜਲੰਧਰ ਵਿਖੇ ਪਟਾਖਾ ਮਾਰਕਿਟ ਲਗਾਉਣ ਸਬੰਧੀ ਆਰਜ਼ੀ ਲਾਇਸੰਸ ਲੈਣ ਲਈ ਡਰਾਅ ਕੱਢਣ ਦੀ ਮਿਤੀ 29-10-2026 ਨਿਰਧਾਰਿਤ ਕੀਤੀ ਗਈ ਸੀ, ਜੋ ਹੁਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ
