• Tuesday, 27 October 2026
Advertisement Advertisement
ਪੰਜਾਬ ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਫੇਰ ਚੱਲੀ ਗੋਲੀ ਦੋ ਦੀ ਮੌਤ

27 Oct 2026

ਪੰਜਾਬ ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਫੇਰ ਚੱਲੀ ਗੋਲੀ ਦੋ ਦੀ ਮੌਤ

ਪੰਜਾਬ ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਫੇਰ ਚੱਲੀ ਗੋਲੀ ਦੋ ਦੀ ਮੌਤ 
,.ਮੋਗਾ , ਲੋਕ ਬਾਣੀ --ਪੰਜਾਬ ਚ ਆਪ ਸਰਕਾਰ ਦੇ ਆਉਣ ਤੋਂ ਬਾਅਦ ਗੋਲੀ ਲੁੱਟ ਕਤਲ ਆਮ ਹੋ ਗਏ ਹਨ ਤੇ ਪੁਲਿਸ ਕੋਲ ਨਫਰੀ ਨਹੀਂ ਹੈ ਤੇ ਸਰਕਾਰ ਨੌਕਰੀਆਂ ਦੇ ਪੋਸਟਰ ਲਗਾ ਕੇ ਵੱਡੇ ਵੱਡੇ ਦਾਵੇ ਕਰ ਰਹੀ ਹੈ ਆਖ਼ਰ ਕਾਰ ਆਮ ਜਨਤਾ ਕਿ ਕਰੇ ਕੋਈ ਰਸਤਾ ਨਹੀਂ ਮਾਮਲਾ   ਦੇਰ ਰਾਤ ਮੋਗਾ ਦੇ ਅੰਗਦਪੁਰਾ ਮਹੱਲਾ ਵਿਚ ਕਾਲੀ ਸਕਾਰਪੀਓ 'ਚ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਚਾਰ ਨੌਜਵਾਨਾਂ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਦੋ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਜ਼ਖਮੀ ਹਨ। ਇਸ ਵਾਰਦਾਤ ਮਗਰੋਂ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਮੌਕੇ ਵਾਰਦਾਤ ਵਾਲੀ ਜਗ੍ਹਾ ਦੀ ਜਾਇਜ਼ਾ ਲਿਆ। 
ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੇਰ ਰਾਤ ਆਪਸੀ ਰੰਜਿਸ਼ ਕਾਰਨ ਨੌਜਵਾਨਾਂ ਨੇ ਚਾਰ ਨੌਜਵਾਨਾਂ ਉੱਪਰ ਫਾਇਰਿੰਗ ਕੀਤੀ ਗਈ ਜਿਸ ਵਿਚ ਦੋ ਦੀ ਮੌਤ ਹੋ ਗਈ। ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉੱਥੇ ਹੀ ਉਨ੍ਹਾਂ ਕਿਹਾ ਕਿ ਪੁਰਾਣੀ ਰੰਜਿਸ਼ ਕਾਰਨ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਵਿਚ ਛੇ ਚੱਲੇ ਹੋਏ ਖੋਲ੍ਹ ਮਿਲੇ ਹਨ ਅਤੇ ਪੁਲਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ।

Published on: 27 Oct 2026

Amandeep Mehra
📣 Share this post

Latest News