• Saturday, 7 November 2026
Advertisement Advertisement
ਜਲੰਧਰ ਪਟਾਕਾ ਮਾਰਕੀਟ ਵਿੱਚ ਕਰੋੜਾਂ ਦਾ ਖੇਡ? ਪਾਰਦਰਸ਼ਤਾ ਨੂੰ ਲੈ ਕੇ ਉੱਠੇ ਸਵਾਲ

07 Nov 2026

ਜਲੰਧਰ ਪਟਾਕਾ ਮਾਰਕੀਟ ਵਿੱਚ ਕਰੋੜਾਂ ਦਾ ਖੇਡ? ਪਾਰਦਰਸ਼ਤਾ ਨੂੰ ਲੈ ਕੇ ਉੱਠੇ ਸਵਾਲ

ਜਲੰਧਰ ਪਟਾਕਾ ਮਾਰਕੀਟ ਵਿੱਚ ਕਰੋੜਾਂ ਦਾ ਖੇਡ? ਪਾਰਦਰਸ਼ਤਾ ਨੂੰ ਲੈ ਕੇ ਉੱਠੇ ਸਵਾਲ

ਜਲੰਧਰ, ਲੋਕ ਬਾਣੀ: ਜਲੰਧਰ ਦੀ ਪਟਾਕਾ ਮਾਰਕੀਟ ਇੱਕ ਵਾਰ ਫਿਰ ਚਰਚਾ ਵਿੱਚ ਹੈ। ਮਾਰਕੀਟ ਵਿੱਚ ਦੁਕਾਨਾਂ ਦੀ ਅਲਾਟਮੈਂਟ ਅਤੇ ਪਰਚੀਆਂ ਦੀ ਗਿਣਤੀ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਸਵਾਲ ਇਹ ਹੈ ਕਿ ਜੇਕਰ ਸ਼ੁਰੂਆਤ ਵਿੱਚ ਸਿਰਫ਼ 20 ਦੁਕਾਨਾਂ ਦੀਆਂ ਪਰਚੀਆਂ ਕੱਢੀਆਂ ਜਾਂਦੀਆਂ ਹਨ ਤਾਂ ਹਰ ਸਾਲ ਇਹ ਗਿਣਤੀ ਵਧ ਕੇ 250 ਤੱਕ ਕਿਵੇਂ ਪਹੁੰਚ ਜਾਂਦੀ ਹੈ?

ਆਖ਼ਰ ਇਹ ਦੁਕਾਨਾਂ ਕਿਸ ਆਧਾਰ 'ਤੇ ਅਲਾਟ ਕੀਤੀਆਂ ਜਾਂਦੀਆਂ ਹਨ? ਕੀ ਇਸ ਪੂਰੀ ਪ੍ਰਕਿਰਿਆ ਵਿੱਚ ਕੋਈ ਨਿਰਧਾਰਤ ਨਿਯਮ ਅਤੇ ਪਾਰਦਰਸ਼ਤਾ ਹੈ ਜਾਂ ਫਿਰ ਪਰਦਿਆਂ ਪਿੱਛੇ ਕੋਈ ਹੋਰ ਹੀ ਖੇਡ ਚੱਲ ਰਹੀ ਹੈ?

ਪਟਾਕਾ ਮਾਰਕੀਟ ਵਿੱਚ ਹਰ ਸਾਲ ਹੋਣ ਵਾਲੇ ਕਾਰੋਬਾਰ ਨੂੰ ਦੇਖਦਿਆਂ ਕਰੋੜਾਂ ਰੁਪਏ ਦੇ ਲੈਣ-ਦੇਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿੱਚ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੁਕਾਨਾਂ ਦੀ ਅਲਾਟਮੈਂਟ, ਪਰਚੀਆਂ ਦੀ ਗਿਣਤੀ, ਸਰਕਾਰੀ ਫੀਸ ਅਤੇ ਨਿਯਮਾਂ ਦੀ ਪਾਲਣਾ ਸਬੰਧੀ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇ।

ਲੋਕਾਂ ਵੱਲੋਂ ਇਹ ਵੀ ਸਵਾਲ ਉਠਾਇਆ ਜਾ ਰਿਹਾ ਹੈ ਕਿ ਜੇਕਰ ਸਾਰੀ ਪ੍ਰਕਿਰਿਆ ਨਿਯਮਾਂ ਅਨੁਸਾਰ ਹੈ ਤਾਂ ਫਿਰ ਇਸ ਦੀ ਪੂਰੀ ਜਾਣਕਾਰੀ ਸਾਹਮਣੇ ਲਿਆਉਣ ਵਿੱਚ ਕੀ ਦਿੱਕਤ ਹੈ?

ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਪ੍ਰਸ਼ਾਸਨ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਾ ਹੈ ਜਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਟਾਕਾ ਮਾਰਕੀਟ ਦਾ ਇਹ ਮਾਮਲਾ ਸਵਾਲਾਂ ਦੇ ਘੇਰੇ ਵਿੱਚ ਹੀ ਰਹਿ ਜਾਂਦਾ ਹੈ।

ਲੋਕ ਬਾਣੀ ਦੀ ਪੜਤਾਲ ਜਾਰੀ...

Published on: 07 Nov 2026

Amandeep Mehra
📣 Share this post

Latest News