ਬਾਬਾ ਸੋਢਲ ਜੀ ਦਾ ਮੇਲਾ ਅੱਜ ਸਕੂਲ ਕਾਲਜ ਰਹਿਣਗੇ ਬੰਦ
ਜਲੰਧਰ, ਵਰਿੰਦਰ ਰਾਜਪੂਤ----ਜਲੰਧਰ ਚ ਬਾਬਾ ਸੋਢਲ ਜੀ ਦਾ ਮੇਲਾ ਅੱਜ ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਚ 25 ਸਤੰਬਰ ਨੂੰ ਹੋਣ ਵਾਲੇ ਸਲਾਨਾ ਮੇਲੇ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਥੇ ਇਹ ਵੀ ਦੱਸ ਦੇਈਏ ਕਿ ਬਾਬਾ ਸੋਢਲ ਦਾ ਮੇਲੇ ਦੀ ਸ਼ੁਰੂਆਤ ਤਿੰਨ ਦਿਨ ਪਹਿਲਾਂ ਹੀ ਹੋ ਜਾਂਦੀ ਹੈ। ਬਾਬਾ ਸੋਢਲ ਦੇ ਮੰਦਿਰ ਦੀ ਸਜਾਵਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਰੰਗ-ਬਿਰੰਗੀਆਂ ਲਾਈਟਾਂ ਨਾਲ ਮੰਦਿਰ ਰੁਸ਼ਨਾ ਰਿਹਾ ਹੈ। ਲੋਕ ਦੂਰੋ-ਦੂਰੋ ਮੰਦਿਰ ਵਿਚ ਨਤਮਸਤਕ ਹੋਣ ਲਈ ਆ ਰਹੇ ਹਨ। ਪੁਲਸ ਕਮਿਸ਼ਨਰ ਸਤਿੰਦਰ ਸਿੰਘ, ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ. ਸੀ. ਪੀ. ਸਿਟੀ ਆਦਿੱਤਿਆ ਐੱਸ. ਵਾਰੀਅਰ, ਆਈ. ਪੀ. ਐੱਸ. ਅਤੇ ਡੀ. ਸੀ. ਪੀ. ਲਾਅ ਐਂਡ ਆਰਡਰ ਜਸਰੂਪ ਕੌਰ ਬਾਠ, ਆਈ. ਪੀ. ਐੱਸ. ਦੀ ਨਿਗਰਾਨੀ ਹੇਠ ਕਰੀਬ 1500 ਪੁਲਸ ਮੁਲਾਜ਼ਮਾਂ ਨੂੰ ਸੁਰੱਖਿਆ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਲੋੜ ਅਨੁਸਾਰ ਹੋਰ ਜ਼ਿਲ੍ਹਿਆਂ ਤੋਂ ਵਾਧੂ ਪੁਲਸ ਬਲ ਵੀ ਬੁਲਾਇਆ ਗਿਆ ਹੈ।
