• Tuesday, 22 September 2026
Advertisement Advertisement
ਬਾਬਾ ਸੋਢਲ ਜੀ ਦੇ ਮੇਲੇ ਤੇ 1000 ਪੁਲਿਸ  ਵਾਲੇ ਦੇਣਗੇ ਡਿਊਟੀ

22 Sep 2026

ਬਾਬਾ ਸੋਢਲ ਜੀ ਦੇ ਮੇਲੇ ਤੇ 1000 ਪੁਲਿਸ  ਵਾਲੇ ਦੇਣਗੇ ਡਿਊਟੀ

ਬਾਬਾ ਸੋਢਲ ਜੀ ਦੇ ਮੇਲੇ ਤੇ 1000 ਪੁਲਿਸ  ਵਾਲੇ ਦੇਣਗੇ ਡਿਊਟੀ 
,,,,ਜਲੰਧਰ , ਲੋਕ ਬਾਣੀ -- ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਆਗਮਨ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਨੂੰ ਵੇਖਦਿਆਂ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਕਰੀਬ 1000 ਪੁਲਸ ਮੁਲਾਜ਼ਮਾਂ ਨੂੰ ਮੇਲਾ ਮਾਰਗ, ਮੰਦਿਰ ਕੰਪਲੈਕਸ ਅਤੇ ਇਸ ਦੇ ਆਲੇ-ਦੁਆਲੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਦੀ ਡਿਊਟੀ ਨੂੰ 12-12 ਘੰਟਿਆਂ ਦੀਆਂ ਦੋ ਸ਼ਿਫ਼ਟਾਂ ਵਿਚ ਵੰਡਿਆ ਜਾਵੇਗਾ, ਤਾਂ ਜੋ ਮੇਲੇ ਦੌਰਾਨ ਸੁਰੱਖਿਆ ਵਿਵਸਥਾ ਲਗਾਤਾਰ ਪੁਖ਼ਤਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੰਦਿਰ ਕੰਪਲੈਕਸ, ਮੰਦਿਰ ਮਾਰਗ ਅਤੇ ਮੇਲਾ ਮਾਰਗ ’ਤੇ ਸਿਵਲ ਕੱਪੜਿਆਂ ਵਿਚ ਵੀ ਪੁਲਸ ਮੁਲਾਜ਼ਮਾਂ ਨੂੰ ਸ਼ੱਕੀ ਵਿਅਕਤੀਆਂ, ਜੇਬਕਤਰਿਆਂ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ’ਤੇ ਨੁਕੇਲ ਕੱਸਣ ਲਈ ਤਾਇਨਾਤ ਕੀਤਾ ਜਾਵੇਗਾ।

Published on: 22 Sep 2026

Amandeep Mehra
📣 Share this post

Latest News