• Friday, 18 September 2026
Advertisement Advertisement
ਵਿਆਹ ਤੇ ਜਾ ਰਹੇ ਸਨ ਪਰ ........

18 Sep 2026

ਵਿਆਹ ਤੇ ਜਾ ਰਹੇ ਸਨ ਪਰ ........

ਵਿਆਹ ਤੇ ਜਾ ਰਹੇ ਸਨ ਪਰ ........
ਜਲੰਧਰ , ਲੋਕ ਬਾਣੀ -- ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ’ਤੇ ਬੁੱਧਵਾਰ ਦੁਪਹਿਰ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਸ਼ਾਨ-ਏ-ਪੰਜਾਬ ਟਰੇਨ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਬੇਟੀ ਜ਼ਖ਼ਮੀ ਹੋ ਗਈ। ਹਾਦਸੇ ਕਾਰਨ ਵਿਆਹ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲ ਗਈਆਂ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਪੁੱਤਰ ਲਖਬੀਰ ਸਿੰਘ ਨਿਵਾਸੀ ਵਿਸ਼ਨੂੰ ਗਾਰਡਨ, ਖਿਆਲਾ, ਨਵੀਂ ਦਿੱਲੀ ਵਜੋਂ ਹੋਈ ਹੈ। ਸ਼ਮਸ਼ੇਰ ਸਿੰਘ ਆਪਣੀ ਮਾਤਾ ਪਪਿੰਦਰ ਕੌਰ ਅਤੇ ਬੇਟੀ ਨੀਲਮ ਕੌਰ ਨਾਲ ਦਿੱਲੀ ਤੋਂ ਅੰਮ੍ਰਿਤਸਰ ਵਿਆਹ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਸਨ।

Published on: 18 Sep 2026

Amandeep Mehra
📣 Share this post

Latest News