• Friday, 18 September 2026
Advertisement Advertisement
ਜਲੰਧਰ ਚ ਬੇਖੌਫ਼ ਅਪਰਾਧੀ ਪੜੋ ਪੂਰਾ ਮਾਮਲਾ

18 Sep 2026

ਜਲੰਧਰ ਚ ਬੇਖੌਫ਼ ਅਪਰਾਧੀ ਪੜੋ ਪੂਰਾ ਮਾਮਲਾ

ਜਲੰਧਰ ਚ ਬੇਖੌਫ਼ ਅਪਰਾਧੀ ਪੜੋ ਪੂਰਾ ਮਾਮਲਾ 
.ਜਲੰਧਰ , ਲੋਕ ਬਾਣੀ -- ਜਲੰਧਰ ਦੇ ਵੈਸਟ ਹਲਕੇ ਦੀ ਪੁਲਸ ਚੌਂਕੀ ਲੈਦਰ ਕੰਪਲੈਕਸ ਅਧੀਨ ਆਉਂਦੇ ਇਲਾਕੇ 'ਚ 4 ਸਾਲਾ ਬੱਚੇ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਦੁਪਹਿਰ ਵੇਲੇ ਚਿੱਟੇ ਰੰਗ ਦੀ ਐਕਟਿਵਾ ਸਵਾਰ 2 ਨੌਜਵਾਨ ਬੱਚੇ ਨੂੰ ਲੈ ਕੇ ਫਰਾਰ ਹੋ ਗਏ। ਉੱਥੇ ਹੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ 'ਚ ਇਕ ਨੌਜਵਾਨ ਨੇ ਮੂੰਹ 'ਤੇ ਮਾਸਕ ਪਾਇਆ ਹੋਇਆ ਹੈ, ਜਦਕਿ ਦੂਜੇ ਦਾ ਚਿਹਰਾ ਸਾਫ਼ ਵਿਖਾਈ ਦੇ ਰਿਹਾ ਹੈ। ਐਕਟਿਵਾ ਸਵਾਰ ਨੌਜਵਾਨ ਬੱਚੇ ਨੂੰ ਐਕਟਿਵਾ ਦੇ ਸੈਂਟਰ 'ਚ ਬਿਠਾ ਕੇ ਦੁਪਹਿਰ ਕਰੀਬ 2.08 ਵਜੇ ਲੈ ਜਾਂਦੇ ਹੋਏ ਵਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਦੀ ਨੰਬਰ ਪਲੇਟ ਵੀ ਨਹੀਂ ਹੈ। ਇਸ ਘਟਨਾ ਨੂੰ ਲੈ ਕੇ ਏ. ਸੀ. ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਲੈਦਰ ਕੰਪਲੈਕਸ ਚੌਂਕੀ ਦੀ ਪੁਲਸ ਨੂੰ ਦੁਪਹਿਰ ਸਮੇਂ ਸੂਚਨਾ ਮਿਲੀ ਸੀ ਕਿ ਗਲੀ 'ਚ ਖੇਡ ਰਹੇ 4 ਸਾਲਾ ਬੱਚੇ ਨੂੰ ਐਕਟਿਵਾ ਸਵਾਰ 2 ਨੌਜਵਾਨ ਲੈ ਕੇ ਫਰਾਰ ਹੋ ਗਏ।ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ 'ਚ ਨੌਜਵਾਨ ਬੱਚੇ ਨੂੰ ਲੈ ਕੇ ਜਾਂਦੇ ਹੋਏ ਵਿਖਾਈ ਦੇ ਰਹੇ ਹਨ। ਅਜਿਹੇ 'ਚ ਫੁਟੇਜ ਸਾਰੀਆਂ ਪੁਲਸ ਚੌਂਕੀਆਂ 'ਚ ਸਰਕੁਲੇਟ ਕਰ ਦਿੱਤੀ ਗਈ ਹੈ। ਅਜਿਹੇ 'ਚ ਉਨ੍ਹਾਂ ਨੇ ਲੋਕਾਂ ਨੂੰ ਵੀ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਏ. ਸੀ. ਪੀ. ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨੂੰ ਲੈ ਕੇ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ। ਉਥੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਖ਼ਬਰ ਲਿਖੇ ਜਾਨ ਤਕ ਖ਼ਬਰ ਆਂ ਰਹੀ ਹੈ ਕਿ ਬਚੇ ਨੂੰ ਬਰਾਮਦ ਕਰ ਲਿਆ ਗਿਆ ਹੈ ਆਖ਼ਰ ਇਹ ਸਭ ਸ਼ਹਿਰ ਚ ਕਿਊ ਹੋ ਰਿਹਾ ਹੈ ਅਪਰਾਧੀ ਬੇਖੌਫ਼ ਹਨ ਜਾ ਮਾਮਲਾ ਕੁਜ ਹੋਰ ਹੈ ਪੁਲਿਸ ਵੇ ਜਾਂਚ ਕਰ ਰਹੀ ਹੈ 

Published on: 18 Sep 2026

Amandeep Mehra
📣 Share this post

Latest News