• Monday, 14 September 2026
Advertisement Advertisement
ਪੰਜਾਬ ਚ ਹੋਇਆ ਡਾਕਟਰ ਦਾ ਕਤਲ ......

14 Sep 2026

ਪੰਜਾਬ ਚ ਹੋਇਆ ਡਾਕਟਰ ਦਾ ਕਤਲ ......

ਪੰਜਾਬ ਚ ਹੋਇਆ ਡਾਕਟਰ ਦਾ ਕਤਲ 
,,,ਅਬੋਹਰ , ਲੋਕ ਬਾਣੀ -- ਅਬੋਹਰ ਦੇ ਗਿੱਦੜਾਂਵਾਲੀ ਪਿੰਡ ਵਿਚ ਇਕ ਪਸ਼ੂਆਂ ਦੇ ਡਾਕਟਰ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੂਨ ਨਾਲ ਲਥਪਥ ਡਾਕਟਰ ਦੀ ਲਾਸ਼ ਖੇਤਾਂ 'ਚ ਬਣੀ ਇਕ ਖ਼ਾਲੀ ਕੋਠੀ ਵਿੱਚੋਂ ਮਿਲੀ, ਜੋਕਿ ਇਕ ਐੱਸ. ਡੀ. ਐੱਮ. ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਚਿਹਰੇ ਅਤੇ ਸਿਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਸ਼ੁਰੂਆਤੀ ਜਾਂਚ ਮੁਤਾਬਕ ਡਾਕਟਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।ਘਟਨਾ ਵਾਲੀ ਥਾਂ ਤੋਂ ਮਿਲੇ ਮੋਬਾਇਲ ਫੋਨ ਦੇ ਆਧਾਰ 'ਤੇ ਮ੍ਰਿਤਕ ਦੀ ਪਛਾਣ ਪਿੰਡ ਗਿੱਦੜਾਂਵਾਲੀ ਦੇ ਰਹਿਣ ਵਾਲੇ ਅਮਨਦੀਪ ਸਿੰਘ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਦੇਸਰਾਜ ਮੁਤਾਬਕ ਅਮਨਦੀਪ ਦੋ ਭਰਾਵਾਂ ਅਤੇ ਇਕ ਭੈਣ 'ਚੋਂ ਸਭ ਤੋਂ ਵੱਡਾ ਸੀ। ਉਹ ਪਸ਼ੂਆਂ ਦੇ ਡਾਕਟਰ ਵਜੋਂ ਕੰਮ ਕਰਦਾ ਸੀ ਅਤੇ ਉਸ ਦੀ ਮੰਗਣੀ ਵੀ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਅਮਨਦੀਪ ਸਿੰਘ ਅਤੇ ਥਾਣਾ ਖੂਈਆਂ ਸਰਵਰ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਟਰੀ ਵਿੱਚ ਰੱਖਵਾ ਦਿੱਤਾ ਹੈ।ਸਰਪੰਚ ਨੇ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਜਗਜੀਤ ਸਿੰਘ ਪਟਿਆਲਾ ਵਿਖੇ SDM ਦੇ ਅਹੁਦੇ 'ਤੇ ਤਾਇਨਾਤ ਹਨ। ਉਨ੍ਹਾਂ ਨੇ ਆਪਣੀ ਜ਼ਮੀਨ ਠੇਕੇ 'ਤੇ ਦਿੱਤੀ ਹੋਈ ਹੈ ਅਤੇ ਖੇਤਾਂ 'ਚ ਬਣੀ ਕੋਠੀ ਦੀ ਦੇਖਭਾਲ ਖੇਤੀ ਕਰਨ ਵਾਲੇ ਲੋਕ ਕਰਦੇ ਹਨ। ਪੁਲਸ ਖੇਤਾਂ ਅਤੇ ਕੋਠੀ ਦੀ ਦੇਖਭਾਲ ਕਰਨ ਵਾਲੇ ਲੋਕਾਂ ਸਮੇਤ ਨੇੜੇ-ਤੇੜੇ ਦੇ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਕਤਲ ਕਿਸ ਵਜ੍ਹਾ ਕਰਕੇ ਕੀਤਾ ਗਿਆ ਅਤੇ ਇਸ 'ਚ ਕੌਣ ਸ਼ਾਮਲ ਹੈ, ਇਸ ਬਾਰੇ ਅਜੇ ਤੱਕ ਕੋਈ ਖ਼ੁਲਾਸਾ ਨਹੀਂ ਹੋਇਆ ਹੈ। ਵਾਰਦਾਤ 'ਚ ਵਰਤਿਆ ਗਿਆ ਹਥਿਆਰ ਵੀ ਅਜੇ ਬਰਾਮਦ ਨਹੀਂ ਹੋਇਆ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈਂ 

Published on: 14 Sep 2026

Amandeep Mehra
📣 Share this post