• Sunday, 13 September 2026
Advertisement Advertisement
ਗੁਆਂਢੀ ਦੀ ਕਰਤੂਤ ਪੜੋ ਪੂਰਾ ਮਾਮਲਾ

12 Sep 2026

ਗੁਆਂਢੀ ਦੀ ਕਰਤੂਤ ਪੜੋ ਪੂਰਾ ਮਾਮਲਾ

ਗੁਆਂਢੀ ਦੀ ਕਰਤੂਤ ਪੜੋ ਪੂਰਾ ਮਾਮਲਾ 
,,ਲੁਧਿਆਣਾ , ਲੋਕ ਬਾਣੀ -- ਮਾਸੂਮ ਬੱਚੀਆਂ ਦੀ ਸੁਰੱਖਿਆ ਨੂੰ ਤਾਰ-ਤਾਰ ਕਰਨ ਵਾਲੀ ਇਕ ਬਹੁਤ ਹੀ ਘਿਨੌਣੀ ਅਤੇ ਸ਼ਰਮਨਾਕ ਵਾਰਦਾਤ ਸਾਹਮਣੇ ਆਈ ਹੈ। ਗੁਆਂਢ ਵਿਚ ਰਹਿਣ ਵਾਲੇ ਇਕ ਵਹਿਸ਼ੀ ਨੌਜਵਾਨ ਨੇ 3 ਸਾਲ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਨੀਅਤ ਨਾਲ ਉਸ ਨਾਲ ਅਸ਼ਲੀਲ ਹਰਕਤਾਂ ਤੇ ਛੇੜਛਾੜ ਕੀਤੀ।
ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਥਾਣਾ ਪੀ.ਏ.ਯੂ. ਦੀ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਗੁਆਂਢੀ ਸ਼ੰਕਰ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮਾਂ ਵੱਲੋਂ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ 7 ਸਤੰਬਰ ਨੂੰ ਉਨ੍ਹਾਂ ਦੀ 3 ਸਾਲਾ ਮਾਸੂਮ ਧੀ ਘਰ ਦੇ ਨੇੜੇ ਮੌਜੂਦ ਸੀ। ਇਸੇ ਦੌਰਾਨ ਗੁਆਂਢ ਵਿਚ ਰਹਿਣ ਵਾਲਾ ਸ਼ੰਕਰ ਨਾਮਕ ਵਿਅਕਤੀ ਬੱਚੀ ਨੂੰ ਇਕੱਲੀ ਦੇਖ ਕੇ ਆਪਣੇ ਨਾਲ ਲੈ ਗਿਆ ਤੇ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਬੱਚੀ ਦੀ ਮਾਂ ਨੂੰ ਇਸ ਦਾ ਪਤਾ ਲੱਗਾ ਤਾਂ ਮੁਲਜ਼ਮ ਬੱਚੀ ਨੂੰ ਛੱਡ ਕੇ ਭੱਜ ਗਿਆ। ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਗੰਭੀਰਤਾ ਦਿਖਾਉਂਦੇ ਹੋਏ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਅਤੇ ਉਸ ਨੂੰ ਕਾਬੂ ਕਰ ਲਿਆ।

Published on: 12 Sep 2026

Amandeep Mehra
📣 Share this post