• Tuesday, 8 September 2026
Advertisement Advertisement
ਜਲੰਧਰ ਚ ਲੁਟਾ ਖੋਆ ਕਰਨ ਵਾਲੇ ਚੁਸਤ

08 Sep 2026

ਜਲੰਧਰ ਚ ਲੁਟਾ ਖੋਆ ਕਰਨ ਵਾਲੇ ਚੁਸਤ

ਜਲੰਧਰ ਚ ਲੁਟਾ ਖੋਆ ਕਰਨ ਵਾਲੇ ਚੁਸਤ 
,,ਜਲੰਧਰ , ਲੋਕ ਬਾਣੀ -- ਲੰਬੇ ਸਮੇ ਤੋਂ ਜਲੰਧਰ ਸ਼ਹਿਰ ਦੇ ਹਾਲਾਤ ਇਹ ਹੋ ਗਏ ਹਨ ਕੇ ਚੋਰ ਤੇ ਲੁਟਾ ਖੋਹ ਕਰਨ ਵਾਲੇ ਚੁਸਤ ਪੁਲਿਸ ਸੁਸਤ ਜਲੰਧਰ ਦੇ ਪੱਛਮੀ ਹਲਕੇ 'ਚ ਚੋਰੀ ਅਤੇ ਸਨੈਚਿੰਗ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸ ਦੌਰਾਨ ਤਾਜ਼ਾ ਮਾਮਲਾ ਬਸਤੀ ਦਾਨਿਸ਼ਮੰਦਾ ਦੇ ਲਸੂੜੀ ਮੁਹੱਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਲਾਕੇ 'ਚ ਸੈਰ ਕਰਨ ਲਈ ਨਿਕਲੀ ਔਰਤ ਦੀਆਂ ਦੋ ਮੋਟਰਸਾਈਕਲ ਸਵਾਰ ਸਨੈਚਰਾਂ ਨੇ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ।ਪੀੜਤਾ ਨੇ ਦੱਸਿਆ ਕਿ ਉਹ ਸਵੇਰ ਦੀ ਸੈਰ ਲਈ ਘਰੋਂ ਨਿਕਲੀ ਸੀ। ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਮੋਟਰਸਾਈਕਲ 'ਤੇ ਉਸ ਕੋਲ ਆਏ ਅਤੇ ਉਸ ਨੂੰ ਸਾਈਡ 'ਤੇ ਹੋ ਕੇ ਚੱਲਣ ਲਈ ਕਹਿਣ ਲੱਗੇ। ਇਸ ਦੇ ਬਾਅਦ ਉਹ ਫਿਰ ਵਾਪਸ ਆਏ ਅਤੇ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ।ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਪੁਲਸ ਮੌਕੇ 'ਤੇ ਨਹੀਂ ਪਹੁੰਚੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਹਰ ਰੋਜ਼ ਵਾਰਦਾਤਾਂ ਹੋ ਰਹੀਆਂ ਹਨ ਅਤੇ ਕੱਲ੍ਹ ਵੀ ਇਸ ਇਲਾਕੇ ਤੋਂ ਲੁੱਟਖੋਹ ਦੇ ਦੋ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਇਲਾਕਾ ਹੁਣ ਸੁਰੱਖਿਅਤ ਨਹੀਂ ਰਿਹਾ ਅਤੇ ਉਨ੍ਹਾਂ ਨੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਉਥੇ ਹੀ ਇਸ ਮਾਮਲੇ 'ਚ ਏ. ਸੀ. ਪੀ. ਆਤਿਸ਼ ਭਾਟੀਆ ਨੇ ਇਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਲਸੂੜੀ ਮੁਹੱਲਾ ਇਲਾਕੇ 'ਚ ਇਕ ਔਰਤ ਨਾਲ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Published on: 08 Sep 2026

Amandeep Mehra
📣 Share this post

Latest News