ਪੰਜਾਬ ਚ ਖ਼ੂਨੀ ਰੂਪ ਧਾਰ ਰਹੇ ਹਨ ਮਾਮੂਲੀ ਵਿਵਾਦ
,,ਜਲੰਧਰ , ਲੋਕ ਬਾਣੀ --ਪੰਜਾਬ ਚ ਆਪ ਸਰਕਾਰ ਦੇ ਆਉਣ ਤੋਂ ਬਾਅਦ ਲੁਟਾ ਖੋਹ ਕਤਲ ਫਰੋਤੀ ਤਾ ਆਮ ਹੋ ਗਈ ਹੈ ਪਾਰ ਹੁਣ ਲੋਕਾਂ ਚ ਖੂੰਨੀ ਟਕਰਾਵ ਵੇ ਵੱਧ ਰਿਹਾ ਹੈ ਜਲੰਧਰ ਵਿਖੇ ਲੋਹੀਆਂ ਖ਼ਾਸ ਦੇ ਪਿੰਡ ਜਮਸ਼ੇਰ ਵਿਚ ਵੱਡੀ ਵਾਰਦਾਤ ਹੋਈ ਹੈ। ਇਥੇ ਪਿੰਡ ਦੇ ਹੀ ਦੋ ਧੜਿਆਂ ਵਿਚਕਾਰ ਹੋਈ ਲੜਾਈ ਨੇ ਖ਼ੂਨੀ ਰੂਪ ਧਾਰ ਲਿਆ ਅਤੇ ਇਸ ਦੌਰਾਨ ਇਕ ਵਿਅਕਤੀ ਦੀ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿੰਗਾਰਾ ਸਿੰਘ (45) ਵਜੋਂ ਹੋਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮ੍ਰਿਤਕ ਸ਼ਿੰਗਾਰਾ ਸਿੰਘ ਆਪਣੇ ਬੇਟੇ ਜਸ਼ਨਪ੍ਰੀਤ ਸਿੰਘ (18) 'ਤੇ ਹੋਏ ਅਚਾਨਕ ਹਮਲੇ ਨੂੰ ਘਰ ਦੇ ਬਾਹਰ ਛਡਵਾਉਣ ਲਈ ਆਇਆ ਸੀ। ਇਸ ਦੌਰਾਨ ਹਮਲਾਵਰਾਂ ਵੱਲੋਂ ਸ਼ਿੰਗਾਰਾ ਸਿੰਘ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਸੱਟ ਲੱਗਣ ਕਾਰਨ ਮੌਕੇ 'ਤੇ ਮੌਤ ਹੋ ਗਈ। ਇਸ ਮੌਕੇ ਥਾਣਾ ਐੱਸ. ਐੱਚ. ਓ. ਲੋਹੀਆਂ ਰਜਿੰਦਰ ਖਹਿਰਾ ਨੇ ਦੱਸਿਆ ਕਿ ਲਾਸ਼ ਕਬਜੇ 'ਚ ਲੈ ਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
Crime
