ਅਮਰੀਕਾ ਦੇ ਬਹੁਚਰਚਿਤ 'ਸਨੈਪ' ਘੋਟਾਲੇ ਦਾ ਦੋਸ਼ੀ ਜਲੰਧਰ ਤੋਂ ਕਾਬੂ
..ਜਲੰਧਰ , ਲੋਕ ਬਾਣੀ -- ਜਲੰਧਰ 'ਚ ਅੰਤਰਰਾਸ਼ਟਰੀ ਪੱਧਰ 'ਤੇ ਸੰਗਠਿਤ ਅਪਰਾਧਾਂ ਅਤੇ ਭਗੌੜਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਾਲੰਧਰ ਕਮਿਸ਼ਨਰੇਟ ਪੁਲਸ ਨੂੰ ਇਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਸ ਨੇ ਅਮਰੀਕਾ ਦੇ ਬਹੁਚਰਚਿਤ 'ਸਨੈਪ' (SNAP-ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ) ਫਰਾਡ ਕੇਸ 'ਚ ਲੋੜੀਂਦੇ ਅਤੇ FBI ਦੇ ਮੋਸਟ ਵਾਂਟੇਡ ਭਗੌੜੇ ਮਨਜੀਤ ਸਿੰਘ ਬੇਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅਮਰੀਕਾ 'ਚ ਕਰੋੜਾਂ ਰੁਪਏ ਦੇ ਘੁਟਾਲੇ ਨੂੰ ਅੰਜਾਮ ਦੇਣ ਤੋਂ ਬਾਅਨ ਕਾਨੂੰਨ ਤੋਂ ਬਚਣ ਲਈ ਅਪ੍ਰੈਲ 2026 'ਚ ਕੈਨੇਡਾ ਦੇ ਰਸਤੇ ਭੱਜ ਕੇ ਭਾਰਤ ਆ ਗਿਆ ਸੀ। ਇਸ ਦੀ ਜਾਣਕਾਰੀ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਹੈ। ਮਨਜੀਤ ਸਿੰਘ ਬੇਦੀ ਅਮਰੀਕਾ ਦੀ ਬਹੁਚਰਚਿਤ ਸਰਕਾਰੀ ਸਹਾਇਤਾ ਯੋਜਨਾ 'ਸਨੈਪ' (SNAP) ਵਿੱਚ ਕਰੋੜਾਂ ਡਾਲਰ ਦੇ ਵਿੱਤੀ ਘੁਟਾਲੇ ਦਾ ਮੁੱਖ ਮੁਲਜ਼ਮ ਹੈ। ਅਮਰੀਕਾ 'ਚ ਇਸ ਯੋਜਨਾ ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਭੋਜਨ ਅਤੇ ਪੋਸ਼ਣ ਸੰਬਧੀ ਸਹਾਇਤਾ ਦਿੱਤੀ ਜਾਂਦੀ ਹੈ। ਬੇਦੀ 'ਤੇ ਇਸ ਯੋਜਨਾ 'ਚ ਵੱਡੇ ਪੱਧਰ 'ਤੇ ਜਾਲ੍ਹਸਾਜ਼ੀ ਅਤੇ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਹਨ, ਜਿਸ ਕਾਰਨ ਅਮਰੀਕੀ ਜਾਂਚ ਏਜੰਸੀਆਂ ਨੇ ਉਸ ਨੂੰ ਆਪਣੀ 'ਮੋਸਟ ਵਾਂਟੇਡ ਫਰਾਡਸਟਰਜ਼' (ਸਭ ਤੋਂ ਵੱਧ ਲੋੜੀਂਦੇ ਧੋਖੇਬਾਜ਼ਾਂ) ਦੀ ਸੂਚੀ 'ਚ ਸ਼ਾਮਲ ਕੀਤਾ ਹੋਇਆ ਸੀ।
Crime
