• Tuesday, 22 September 2026
Advertisement Advertisement
ਜਲੰਧਰ ਚ ਪੈਨਸ਼ਨਰਾਂ ਦੀ ਹੋਈ ਹੰਗਾਮੀ ਮੀਟਿੰਗ

22 Sep 2026

ਜਲੰਧਰ ਚ ਪੈਨਸ਼ਨਰਾਂ ਦੀ ਹੋਈ ਹੰਗਾਮੀ ਮੀਟਿੰਗ

ਜਲੰਧਰ ਚ ਪੈਨਸ਼ਨਰਾਂ ਦੀ ਹੋਈ ਹੰਗਾਮੀ ਮੀਟਿੰਗ 

ਜਲੰਧਰ, ਲੋਕ ਬਾਣੀ --ਜਲੰਧਰ ਦੇ ਵਿਰਸਾ ਵਿਹਾਰ ਭਵਨ ਵਿੱਚ ਪੰਜਾਬ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਸ੍ਰੀ ਆਰ ਏ ਸੁਮਨ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਭਰ ਤੋਂ ਲਗ ਭਗ ਸਾਰੇ ਟਰਸਟਾਂ ਦੇ ਪੈਨਸ਼ਨਰਜ਼ ਇਕੱਠੇ ਹੋਏ ਤੇ ਪੈਨਸ਼ਨਰਾਂ ਨੂੰ ਪੇਸ਼ ਆਂਦੀਆਂ ਮੁਸ਼ਕਲਾਂ/ਪੈਨਸ਼ਨ ਬਾਰੇ ਵਿਚਾਰ ਹੋਈ ਕਿ ਕਈ ਟਰਸਟ ਸਰਕਾਰ ਵੱਲੋਂ ਨਿਸਚਿਤ ਕੀਤੀ ਗਈ ਪੈਂਸ਼ਨ ਸਰਕਾਰ ਨੂੰ ਨਹੀਂ ਭੇਜਦੇ ਇਸ ਤਰਾਂ ਪੈਂਸ਼ਨ ਫੰਡ ਟਰਸਟਾਂ ਵਲ ਬਹੁਤ ਬਕਾਇਆ ਹੈ। 

ਸਰਬ ਸਮਤੀ ਨਾਲ ਫੈਸਲਾ ਹੋਇਆ ਕਿ ਉਨਾਂ ਟਰਸਟਾਂ ਨੂੰ ਬੇਨਤੀ ਕੀਤੀ ਜਾਵੇ ਕਿ ਉਹ ਆਪਣਾ ਪੈਂਸ਼ਨ ਫੰਡ ਸਰਕਾਰ ਨੂੰ ਭੇਜਣ। 

ਹੋਰ ਫੈਸਲਾ ਹੋਇਆ ਕਿ ਸਟੇਟ ਲੈਵਲ ਦੀ ਪੈਂਸ਼ਨ ਐਸੋਸੀਏਸ਼ਨ ਰਜਿਸਟਰਡ ਕੀਤੀ ਜਾਵੇ ਜਿਸ ਵਿਚ ਹਰ ਟਰਸਟ ਨੂੰ ਨੁਮਾਇੰਦਗੀ ਦਿਤੀ ਜਾਵੇ ਤੇ ਜੇ ਕਿਸੇ ਭੀ ਪੈਂਸ਼ਨਰ ਦੀ ਟਰਸਟ ਵਿਰੁਧ ਸ਼ਕਾਇਤ ਹੋਵੇ ਤਾਂ ਉਨਾਂ ਨੂੰ ਭੇਜੀ ਜਾਇਆ ਕਰੇ। 

ਪੰਜਾਬ ਦੇ ਸਭ ਟਰਸਟਾਂ ਇਹ ਪਿਛਲੇ 12 ਸਾਲਾਂ ਤੋਂ ਨਵੀਆਂ ਵਿਕਾਸ ਸਕੀਮਾਂ ਨਾ ਹੋਣ ਕਰਕੇ ਕੰਮ ਕਾਜ ਚਿੰਤਾ ਜਨਕ ਹੋ ਗਿਆ ਹੈ ਤੇ ਸਰਕਾਰ ਦਾ ਧਿਆਨ ਇਸ ਪਾਸੇ ਦੁਆਇਆ ਜਾਵੇਗਾ। 

ਹਰ ਪੈਂਸ਼ਨਰ ਦੀ ਕੋਈ ਭੀ ਔਕੜ ਹੋਣ ਦੀ ਸੂਰਤ ਵਿਚ ਇਹ ਪੰਜਾਬ ਲੈਵਲ ਦੀ ਐਸੋਸੀਏਸ਼ਨ ਸਰਕਾਰ ਪਾਸੋਂ ਸਮਸਿਆ ਕਾ ਹਲ ਕਰਾਵੇਗੀ

Published on: 22 Sep 2026

Amandeep Mehra
📣 Share this post

Latest News