ਜਲੰਧਰ ਦੀ ਕੋਰਟ ਕੰਪਲੈਕਸ ਚੋ ਦੋ ਨੂੰ ਕਿਊ ਕੀਤਾ ਗਿਆ ਕਾਬੂ ਪੜੋ
,,ਜਲੰਧਰ ਲੋਕ ਬਾਣੀ -- ਜਲੰਧਰ ਕੋਰਟ ਕੰਪਲੈਕਸ 'ਚ ਬੁੱਧਵਾਰ ਨੂੰ ਪੇਸ਼ੀ ਲਈ ਆਏ ਦੋ ਗੈਂਗਸਟਰਾਂ ਨੇ ਛੱਤ ਤੋਂ ਛਾਲ ਮਾਰ ਦਿੱਤੀ। ਦੋਵੇਂ ਗੈਂਗਸਟਰ ਪੁਲਸ ਨੂੰ ਚਕਮਾ ਦੇ ਕੇ ਭੱਜਣ ਲੱਗੇ ਸਨ ਪਰ ਇਸੇ ਦੌਰਾਨ ਪੁਲਸ ਨੇ ਪਿੱਛਾ ਕਰਦੇ ਹੋਏ ਦੋਹਾਂ ਨੂੰ ਕਾਬੂ ਕਰ ਲਿਆ। ਦੋਵੇਂ ਗੈਂਗਸਟਰ ਸ਼੍ਰੀ ਦੇਵੀ ਤਲਾਬ ਮੰਦਿਰ ਵਿਚ ਇੱਟਾਂ ਅਤੇ ਪੱਥਰ ਵਰ੍ਹਾਉਣ ਦੇ ਮਾਮਲੇ ਵਿਚ ਵਾਂਟੇਡ ਸਨ, ਜਿਨ੍ਹਾਂ ਨੂੰ ਹੁਣ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੋਵੇਂ ਇਕ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣ ਲਈ ਗਏ ਸਨ, ਇਸ ਦੌਰਾਨ ਪੁਲਸ ਨੇ ਅਦਾਲਤ ਵਿਚ ਪਹੁੰਚ ਕੇ ਦੋਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਮਨ ਅਤੇ ਫਤਿਹ ਨੇ ਕੋਰਟ ਤੋਂ ਛਾਲ ਮਾਰ ਦਿੱਤੀ। ਅਦਾਲਤ ਵਿਚ ਪਹਿਲਾਂ ਤੋਂ ਖੜ੍ਹੀ ਪੁਲਸ ਨੇ ਉਨ੍ਹਾਂ ਨੂੰ ਭੱਜਣ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਅਮਨ ਨੇ ਛਾਲ ਮਾਰਦੇ ਸਮੇਂ ਉਸ ਦੀ ਇਕ ਲੱਤ ਟੁੱਟ ਗਈ। ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਮਨ ਫਤਿਹ ਗੈਂਗ ਸ਼ਹਿਰ 'ਚ ਇਕ ਬਹੁਤ ਸਰਗਰਮ ਸਮੂਹ ਹੈ, ਜਿਸ ਦਾ ਜੂਏ ਦਾ ਕਾਰੋਬਾਰ ਵੀ ਹੈ।
Technology
