• Saturday, 12 September 2026
Advertisement Advertisement
ਡੀਲਰਾਂ ਲਈ ਆਏ ਸਖ਼ਤ ਨਿਯਮ ਪੜੋ

12 Sep 2026

ਡੀਲਰਾਂ ਲਈ ਆਏ ਸਖ਼ਤ ਨਿਯਮ ਪੜੋ

ਡੀਲਰਾਂ ਲਈ ਆਏ ਸਖ਼ਤ ਨਿਯਮ ਪੜੋ 
 ,,,ਚੰਡੀਗੜ , ਲੋਕ ਬਾਣੀ -- ਭਾਰਤ ਸਰਕਾਰ ਵੱਲੋਂ ਰਜਿਸਟਰਡ ਵਾਹਨਾਂ ਦੀ ਖਰੀਦੋ-ਫਰੋਖ਼ਤ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਨਿਯਮਤ ਬਣਾਉਣ ਲਈ ਕੇਂਦਰੀ ਮੋਟਰ ਵਹੀਕਲ ਨਿਯਮ, 1989 ਤਹਿਤ ਨਵੇਂ ਪ੍ਰਬੰਧ ਲਾਗੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਰੀਜ਼ਨਲ ਟਰਾਂਸਪੋਰਟ ਅਫ਼ਸਰ ਮੋਗਾ ਸਤਵਿੰਦਰ ਪਾਲ ਸਿੰਘ (ਪੀ. ਸੀ. ਐੱਸ.) ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਮੋਟਰ ਵਹੀਕਲ ਨਿਯਮਾਂ ਦੇ ਰੂਲ 55-ਏ ਤੋਂ 55-ਐਚ ਤਹਿਤ ਰਜਿਸਟਰਡ ਵਾਹਨਾਂ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਲਈ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ। ਕੋਈ ਵੀ ਵਿਅਕਤੀ ਬਿਨਾਂ ਅਧਿਕਾਰਿਤ ਸਰਟੀਫਿਕੇਟ ਦੇ ਰਜਿਸਟਰਡ ਵਾਹਨਾਂ ਦਾ ਡੀਲਰ ਨਹੀਂ ਬਣ ਸਕੇਗਾ।ਇਸ ਲਈ ਸਬੰਧਤ ਡੀਲਰ ਨੂੰ ਨਿਰਧਾਰਤ ਪੋਰਟਲ ਰਾਹੀਂ ਅਰਜ਼ੀ ਦੇਣੀ ਹੋਵੇਗੀ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਅਧਿਕਾਰਿਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਆਰ.ਟੀ.ਓ. ਨੇ ਦੱਸਿਆ ਕਿ ਅਧਿਕਾਰਿਤ ਡੀਲਰਾਂ ਲਈ ਆਪਣਾ ਸਰਟੀਫਿਕੇਟ ਕਾਰੋਬਾਰੀ ਸਥਾਨ ’ਤੇ ਪ੍ਰਮੁੱਖ ਤੌਰ ’ਤੇ ਪ੍ਰਦਰਸ਼ਿਤ ਕਰਨਾ ਵੀ ਲਾਜ਼ਮੀ ਹੋਵੇਗਾ। ਇਸ ਕਦਮ ਦਾ ਮੁੱਖ ਉਦੇਸ਼ ਵਾਹਨ ਖਰੀਦਣ ਅਤੇ ਵੇਚਣ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਉਣਾ ਅਤੇ ਵਾਹਨ ਮਾਲਕਾਂ ਤੇ ਖਰੀਦਦਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਸਤਵਿੰਦਰ ਪਾਲ ਸਿੰਘ ਪੀ.ਸੀ.ਐੱਸ. ਨੇ ਜ਼ਿਲੇ ਦੇ ਸਮੂਹ ਵਾਹਨ ਮਾਲਕਾਂ, ਖਰੀਦਦਾਰਾਂ ਅਤੇ ਅਧਿਕਾਰਿਤ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਮੋਟਰ ਵ੍ਹੀਕਲ ਨਿਯਮਾਂ ਅਤੇ ਜਾਰੀ ਕੀਤੀ ਗਈ ਐੱਸ. ਓ. ਪੀ. ਦੀ ਪੂਰੀ ਤਰ੍ਹਾਂ ਪਾਲਣਾ ਕਰਨ।ਉਨ੍ਹਾਂ ਚਿਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੋਟਰ ਵ੍ਹੀਕਲ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਜਾਂ ਸਪੱਸ਼ਟੀਕਰਨ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ (ਸਤਲੁਜ ਬਲਾਕ) ਦੀ ਪਹਿਲੀ ਮੰਜ਼ਿਲ ਰੀਜ਼ਨਲ ਟਰਾਂਸਪੋਰਟ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Published on: 12 Sep 2026

Amandeep Mehra
📣 Share this post