• Thursday, 10 September 2026
Advertisement Advertisement
ਵਪਾਰੀ ਤੇ ਹੋਇਆ ਹਮਲਾ ਥਾਣੇ, ਗਿਆ ਤੇ ਥਾਣੇ ਦਰਵਾਜ਼ੇ ਵੀ ਬੰਦ

09 Sep 2026

ਵਪਾਰੀ ਤੇ ਹੋਇਆ ਹਮਲਾ ਥਾਣੇ, ਗਿਆ ਤੇ ਥਾਣੇ ਦਰਵਾਜ਼ੇ ਵੀ ਬੰਦ

ਵਪਾਰੀ ਤੇ ਹੋਇਆ ਹਮਲਾ ਥਾਣੇ, ਗਿਆ ਤੇ ਥਾਣੇ ਦਰਵਾਜ਼ੇ ਵੀ ਬੰਦ 
,,ਕਪੂਰਥਲਾ , ਵਰਿੰਦਰ ਚਾਨਣਾ -- ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਬੁੱਢਾ ਵਿੱਚ ਬੀਤੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਆਪਣੀ ਦੁਕਾਨ ਬੰਦ ਕਰ ਰਹੇ ਇੱਕ ਵਪਾਰੀ ’ਤੇ ਦੋ ਗੱਡੀਆਂ ਵਿੱਚ ਆਏ 6-7 ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਪਾਰੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪਿੰਡ ਭਾਗੋਬੁੱਢਾ ਦੇ ਰਹਿਣ ਵਾਲੇ ਅਤੇ ਕਰਿਆਨੇ ਤੇ ਫੀਡ ਦਾ ਕਾਰੋਬਾਰ ਕਰਨ ਵਾਲੇ ਬੇਅੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਆਪਣੀ ਦੁਕਾਨ ਨੂੰ ਤਾਲੇ ਲਗਾ ਰਿਹਾ ਸੀ। ਇਸੇ ਦੌਰਾਨ ਦੋ ਗੱਡੀਆਂ ਵਿੱਚ ਸਵਾਰ ਕਰੀਬ 6-7 ਵਿਅਕਤੀਆਂ ਨੇ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ। ਪੀੜਤ ਅਨੁਸਾਰ ਹਮਲਾਵਰਾਂ ਨੇ ਪਿੱਛੋਂ ਉਸਦੀ ਕਮਰ ’ਤੇ ਵਾਰ ਕੀਤਾ ਅਤੇ ਧੱਕਾ ਮਾਰ ਕੇ ਉਸਨੂੰ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਕਥਿਤ ਤੌਰ ’ਤੇ ਉਸਦੀ ਜੇਬ ਵਿੱਚ ਪਈ ਪੂਰੇ ਦਿਨ ਦੀ ਕਮਾਈ ਅਤੇ ਗਲ ਵਿੱਚ ਪਾਈ ਸੋਨੇ ਦੀ ਚੈਨੀ ਖੋਹ ਲਈ ਗਈ। ਬੇਅੰਤ ਸਿੰਘ ਮੁਤਾਬਕ ਨਕਦੀ ਅਤੇ ਸੋਨੇ ਦੀ ਚੈਨੀ ਸਮੇਤ ਕੁੱਲ ਨੁਕਸਾਨ ਕਰੀਬ 2 ਤੋਂ 2.5 ਲੱਖ ਰੁਪਏ ਦਾ ਹੈ।ਬੇਅੰਤ ਸਿੰਘ ਨੇ ਦੱਸਿਆ ਕਿ ਜਦੋਂ ਉਸ ’ਤੇ ਹਮਲਾ ਹੋ ਰਿਹਾ ਸੀ ਤਾਂ ਉਸਦੇ ਪਿਤਾ ਨੇੜਲੀ ਹਵੇਲੀ ਤੋਂ ਮੌਕੇ ’ਤੇ ਪਹੁੰਚੇ। ਪੀੜਤ ਦੇ ਦਾਅਵੇ ਅਨੁਸਾਰ ਹਮਲਾਵਰਾਂ ਵੱਲੋਂ ਉਸਦੇ ਪਿਤਾ ਨਾਲ ਵੀ ਧੱਕਾ-ਮੁੱਕੀ ਕੀਤੀ ਗਈ। ਬੇਅੰਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਹਮਲਾਵਰਾਂ ਵਿੱਚੋਂ ਇੱਕ ਵਿਅਕਤੀ ਉਸਦੀ ਪਹਿਚਾਣ ਵਿੱਚ ਆਇਆ ਹੈ। ਵਾਰਦਾਤ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਉਸ ਸਮੇਂ ਬਣ ਗਿਆ ਜਦੋਂ ਪੀੜਤ ਪਰਿਵਾਰ ਵੱਲੋਂ ਕਬੀਰਪੁਰ ਥਾਣੇ ਪਹੁੰਚ ਕੇ ਪੁਲਸ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਬੇਅੰਤ ਸਿੰਘ ਦੇ ਦਾਅਵੇ ਅਨੁਸਾਰ ਥਾਣੇ ਦੇ ਦਰਵਾਜ਼ੇ ’ਤੇ ਤਾਲੇ ਲੱਗੇ ਹੋਏ ਸਨ ਅਤੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।

Published on: 09 Sep 2026

Amandeep Mehra
📣 Share this post

Latest News