• Sunday, 6 September 2026
Advertisement Advertisement
ਹਾਈ ਕੋਰਟ ਨੇ ਸੁਣਾਇਆ ਇਸ ਮਾਮਲੇ ਚ ਇਹ ਫੈਸਲਾ

06 Sep 2026

ਹਾਈ ਕੋਰਟ ਨੇ ਸੁਣਾਇਆ ਇਸ ਮਾਮਲੇ ਚ ਇਹ ਫੈਸਲਾ

ਹਾਈ ਕੋਰਟ ਨੇ ਸੁਣਾਇਆ ਇਸ ਮਾਮਲੇ ਚ ਇਹ ਫੈਸਲਾ 
,,ਚੰਡੀਗੜ , ਲੋਕ ਬਾਣੀ -- ਕਿਸੇ ਬੱਚੇ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਦੇ ਵਿਆਹੁਤਾ ਜੀਵਨ ’ਚ ਆਈਆਂ ਤਬਦੀਲੀਆਂ ਕਾਰਨ ਉਸ ਦੇ ਜਨਮ ਸਰਟੀਫਿਕੇਟ ’ਤੇ ਦਰਜ ਜੈਵਿਕ ਮਾਤਾ-ਪਿਤਾ ਦਾ ਤੱਥ ਨਹੀਂ ਬਦਲਿਆ ਜਾ ਸਕਦਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ’ਚ ਸਪੱਸ਼ਟ ਕੀਤਾ ਕਿ ਮਾਤਾ-ਪਿਤਾ ’ਚੋਂ ਕਿਸੇ ਇਕ ਦਾ ਦੂਜਾ ਵਿਆਹ ਹੋ ਜਾਣ ਨਾਲ ਜਨਮ ਸਰਟੀਫਿਕੇਟ ’ਚ ਦਰਜ ਬੱਚੇ ਦੇ ਜੈਵਿਕ ਪਿਤਾ ਦਾ ਨਾਂ ਬਦਲਣ ਦਾ ਆਧਾਰ ਨਹੀਂ ਬਣਦਾ।ਅਦਾਲਤ ਨੇ ਕਿਹਾ ਕਿ ਜਨਮ ਸਰਟੀਫਿਕੇਟ ਬੱਚੇ ਦੇ ਜਨਮ ਤੇ ਉਸ ਦੇ ਮਾਤਾ-ਪਿਤਾ ਨਾਲ ਸਬੰਧਤ ਉਸ ਸਮੇਂ ਦੇ ਤੱਥਾਂ ਨੂੰ ਦਰਜ ਕਰਦਾ ਹੈ, ਜਿਸ ਨੂੰ ਬਾਅਦ ਦੀ ਕਿਸੇ ਘਟਨਾ ਦੇ ਆਧਾਰ ’ਤੇ ਮਿਟਾਇਆ ਨਹੀਂ ਜਾ ਸਕਦਾ। ਹਾਈ ਕੋਰਟ ਨੇ ਇਹ ਟਿੱਪਣੀ ਇਕ ਔਰਤ ਦੁਆਰਾ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀ। ਪਟੀਸ਼ਨਕਰਤਾ ਨੇ ਨਾਬਾਲਗ ਬੱਚੇ ਦੇ ਜਨਮ ਸਰਟੀਫਿਕੇਟ ’ਚ ਉਸ ਦੇ ਪਿਤਾ ਦਾ ਨਾਂ ਬਦਲ ਕੇ ਜਗਜੀਤ ਸਿੰਘ ਕਰਨ ਦੀ ਮੰਗ ਕੀਤੀ ਸੀ। ਮੌਜੂਦਾ ਸਰਟੀਫਿਕੇਟ ’ਚ ਬੱਚੇ ਦੇ ਜੈਵਿਕ ਪਿਤਾ ਵਜੋਂ ਵੱਖਰਾ ਨਾਂ ਦਰਜ ਸੀ। ਪਟੀਸ਼ਨ ’ਚ ਮੁੱਖ ਆਧਾਰ ਇਹ ਸੀ ਕਿ ਬੱਚੇ ਦੀ ਮਾਂ ਨੇ ਦੁਬਾਰਾ ਵਿਆਹ ਕੀਤਾ ਸੀ। ਇਸੇ ਕਾਰਨ ਜਨਮ ਸਰਟੀਫਿਕੇਟ ’ਚ ਦਰਜ ਮਾਤਾ-ਪਿਤਾ ਸਬੰਧੀ ਬਿਓਰੇ ’ਚ ਬਦਲਾਅ ਦੀ ਮੰਗ ਕੀਤੀ ਗਈ ਸੀ।ਹਾਈ ਕੋਰਟ ਨੇ ਕਿਹਾ ਕਿ ਵਿਆਹ, ਤਲਾਕ ਜਾਂ ਮਾਤਾ-ਪਿਤਾ ’ਚੋਂ ਕਿਸੇ ਦੇ ਦੁਬਾਰਾ ਵਿਆਹ ਦੇ ਬਾਅਦ ਦੀਆਂ ਘਟਨਾਵਾਂ ਦਾ ਬੱਚੇ ਦੇ ਜਨਮ ਸਰਟੀਫਿਕੇਟ ’ਤੇ ਆਪਣੇ ਆਪ ਕੋਈ ਪ੍ਰਭਾਵ ਨਹੀਂ ਪੈਂਦਾ। ਜਨਮ ਸਰਟੀਫਿਕੇਟ ਦਾ ਮਕਸਦ ਬੱਚੇ ਦੇ ਜਨਮ ਅਤੇ ਉਸ ਦੇ ਮਾਤਾ-ਪਿਤਾ ਦੇ ਸਬੰਧ ’ਚ ਤੱਥਾਂ ਨੂੰ ਦਰਜ ਕਰਨਾ ਹੈ। ਬੱਚੇ ਦੇ ਜਨਮ ਸਮੇਂ ਮੌਜੂਦ ਜੈਵਿਕ ਤੱਥਾਂ ਨੂੰ ਬਾਅਦ ਦੀਆਂ ਘਟਨਾਵਾਂ ਕਾਰਨ ਖਤਮ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੈਵਿਕ ਮਾਤਾ-ਪਿਤਾ ਦਾ ਨਾਂ ਬਦਲਣਾ ਸਿਰਫ਼ ਇਸ ਲਈ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਬਾਅਦ ’ਚ ਮਾਤਾ ਜਾਂ ਪਿਤਾ ਨੇ ਦੂਜਾ ਵਿਆਹ ਕਰ ਲਿਆ ਹੈ। ਬੱਚੇ ਦੇ ਜਨਮ ਦਾ ਤੱਥ ਤੇ ਉਸ ਦੀ ਅਸਲ ਵੰਸ਼ਾਵਲੀ ਕਿਸੇ ਬਾਅਦ ਦੀ ਘਟਨਾ ਨਾਲ ਨਹੀਂ ਬਦਲਦੀ।

Published on: 06 Sep 2026

Amandeep Mehra
📣 Share this post

Latest News