• Sunday, 6 September 2026
Advertisement Advertisement
ਭਿਆਨਕ ਸੜਕ ਹਾਦਸੇ ਚ ਤਿੰਨ ਨੌਜਵਾਨਾਂ ਦੀ ਮੌਤ

06 Sep 2026

ਭਿਆਨਕ ਸੜਕ ਹਾਦਸੇ ਚ ਤਿੰਨ ਨੌਜਵਾਨਾਂ ਦੀ ਮੌਤ

ਭਿਆਨਕ ਸੜਕ ਹਾਦਸੇ ਚ ਤਿੰਨ ਨੌਜਵਾਨਾਂ ਦੀ ਮੌਤ 
...ਜਲੰਧਰ , ਲੋਕ ਬਾਣੀ -- ਜਲੰਧਰ-ਦਿੱਲੀ ਹਾਈਵੇਅ 'ਤੇ ਗੋਰਾਇਆ ਓਵਰਬ੍ਰਿਜ ਨੇੜੇ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਇਕ ਸਪਲੈਂਡਰ ਬਾਈਕ ਇਕ ਟਰੱਕ ਦੇ ਹੇਠਾਂ ਲਗਭਗ 10 ਫੁੱਟ ਫਸ ਗਈ। ਬਾਈਕ ਨੂੰ ਕੱਢਣ ਲਈ ਕਾਫ਼ੀ ਮਿਹਨਤ ਕਰਨੀ ਪਈ। ਬਾਅਦ 'ਚ ਇਕ ਹਾਈਡ੍ਰਾ ਦੀ ਮਦਦ ਨਾਲ ਟਰੱਕ ਅਤੇ ਮੋਟਰਸਾਈਕਲ ਨੂੰ ਹਟਾਇਆ ਗਿਆ। ਟਰੱਕ ਦੇ ਪਿਛਲੇ ਹਿੱਸੇ ਨਾਲ ਮੋਟਰਸਾਈਕਲ ਟਕਰਾਉਣ ਤੋਂ ਬਾਅਦ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਖ਼ੂਨ ਨਾਲ ਲਥਪਥ ਸੜਕ 'ਤੇ ਡਿੱਗ ਪਏ। ਰੋਡ ਸੇਫਟੀ ਫੋਰਸ ਦੇ ਇਕ ਅਧਿਕਾਰੀ ਮੁਤਾਬਕ ਕੰਟਰੋਲ ਰੂਮ 112 ਨੂੰ ਰਾਤ ਨੂੰ ਹਾਦਸੇ ਦੀ ਸੂਚਨਾ ਮਿਲੀ। ਜਦੋਂ ਟੀਮ ਮੌਕੇ 'ਤੇ ਪਹੁੰਚੀ ਤਾਂ ਸਪਲੈਂਡਰ ਬਾਈਕ ਪਾਰਸਲ ਟਰੱਕ ਦੇ ਹੇਠਾਂ ਫਸੀ ਅਤੇ ਤਿੰਨੋਂ ਨੌਜਵਾਨ ਸੜਕ 'ਤੇ ਪਏ ਸਨ।ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਹਾਦਸਾ ਦੇਰ ਰਾਤ ਕਰੀਬ ਸਾਢੇ 3 ਵਜੇ ਵਾਪਰਿਆ। ਤਿੰਨੋਂ ਨੌਜਵਾਨ ਸਪਲੈਂਡਰ ਮੋਟਰਸਾਈਕਲ 'ਤੇ ਜਲੰਧਰ ਤੋਂ ਲੁਧਿਆਣਾ ਜਾ ਰਹੇ ਸਨ । ਇਸੇ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਇਕ ਪੋਸਟਲ ਪਾਰਸਲ ਟਰੱਕ ਦੇ ਪਿੱਛੇ ਜਾ ਟਕਰਾਇਆ। ਸ਼ੁਰੂਆਤੀ ਜਾਂਚ 'ਚ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹਾਈਵੇਅ 'ਤੇ ਅਚਾਨਕ ਬ੍ਰੇਕ ਲਗਾਉਣ ਦੀ ਸੰਭਾਵਨਾ ਸਮੇਤ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੱਕ ਦੇ ਅਚਾਨਕ ਬ੍ਰੇਕ ਲਗਾਉਣ ਅਤੇ ਉਸ ਦੇ ਪਿੱਛੇ ਵਾਲੀ ਬਾਈਕ ਦੇ ਬ੍ਰੇਕ ਨਾ ਲੱਗਣ ਕਾਰਨ ਹੋਇਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨਹੀਂ ਮਿਲਿਆ। ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮੋਟਰਸਾਈਕਲ ਦਾ ਨੰਬਰ PB-10KB-1280 ਹੈ, ਜੋ ਲੁਧਿਆਣਾ ਆਰ. ਟੀ. ਓ. ਕੋਲ ਰਜਿਸਟਰਡ ਹੈ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਨੌਜਵਾਨ ਲੁਧਿਆਣਾ 'ਚ ਰਹਿੰਦੇ ਹਨ ਅਤੇ ਇਕ ਫੈਕਟਰੀ 'ਚ ਕੰਮ ਕਰਦੇ ਹਨ ਅਤੇ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਦੋ ਵਿਅਕਤੀਆਂ ਦੀ ਪਛਾਣ ਸਾਹਿਲ ਪੁੱਤਰ ਜੈਕਰਨ ਅਤੇ ਜਤਿੰਦਰ ਕੁਮਾਰ ਪੁੱਤਰ ਹਰੀ ਨੰਦਨ ਵਜੋਂ ਹੋਈ ਹੈ, ਜੋਕਿ ਰਾਧਾ ਸਵਾਮੀ ਰੋਡ, ਲੁਧਿਆਣਾ ਦੇ ਵਸਨੀਕ ਹਨ। ਤੀਜੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਪੋਲਸ ਨੂੰ ਉਨ੍ਹਾਂ ਦੇ ਕੋਲੋਂ ਤਿੰਨ ਮੋਬਾਇਲ ਫੋਨ ਮਿਲ ਹਨ। ਇਨ੍ਹਾਂ ਨੂੰ ਜਾਂਚ ਅਧਿਕਾਰੀ ਏ. ਐੱਸ. ਆਈ. ਬਾਵਾ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਮੋਬਾਇਲ ਫੋਨਾਂ ਰਾਹੀਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਹਾਦਸੇ 'ਚ ਸ਼ਾਮਲ ਪਾਰਸਲ ਟਰੱਕ ਦਾ ਮਹਾਰਾਸ਼ਟਰ ਰਜਿਸਟ੍ਰੇਸ਼ਨ ਨੰਬਰ ਹੈ। ਦੋਵੇਂ ਵਾਹਨ ਜਲੰਧਰ ਤੋਂ ਲੁਧਿਆਣਾ ਜਾ ਰਹੇ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਉਸ ਦੀ ਭਾਲ ਕਰ ਰਹੀ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਜਾਰੀ ਹੈ।

Published on: 06 Sep 2026

Amandeep Mehra
📣 Share this post

Latest News