• Friday, 4 September 2026
Advertisement Advertisement
ਪੰਜਾਬ ਚ ਕਿਊ,ਆਪ, ਨੂੰ ਅਲਵਿਦਾ ਕਹਿ ਰਹੇ ਹਨ ਉੰਨਾ ਦੇ ਆਪਣੇ

04 Sep 2026

ਪੰਜਾਬ ਚ ਕਿਊ,ਆਪ, ਨੂੰ ਅਲਵਿਦਾ ਕਹਿ ਰਹੇ ਹਨ ਉੰਨਾ ਦੇ ਆਪਣੇ

ਪੰਜਾਬ ਚ ਕਿਊ,ਆਪ, ਨੂੰ ਅਲਵਿਦਾ ਕਹਿ ਰਹੇ ਹਨ ਉੰਨਾ ਦੇ ਆਪਣੇ 
 ,,ਚੰਡੀਗੜ , ਲੋਕ ਬਾਣੀ -- ਪੰਜਾਬ ਚ ਅਜੇ ਵੋਟਾਂ ਨੂੰ ਕੁਜ ਮਹੀਨੇ ਪਏ ਹਨ ਪਰ ਮਜੂਦਾ ਸਰਕਾਰ ਆਪ ਸਰਕਾਰ ਨੂੰ ਉੰਨਾ ਦੇ ਆਪਣੇ ਤੇ ਬਾਹਰੋਂ ਲਿਆਂਦੇ ਆਗੂ ਨੇਤਾ ਤੇ ਬੁਲਾਰੇ ਆਪ ਨੂੰ ਸ਼ੱਡ ਕੇ ਹੋਰਾਂ ਪਾਰਟੀਆਂ ਵੱਲ ਜਾ ਰਹੇ ਹਨ ਤਾਜਾ ਮਾਮਲਾ ਸੰਗਰੂਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਮੌਜੂਦਾ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਇਕ ਸੀਨੀਅਰ ਆਗੂ ਅੱਜ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਜਨਰਲ ਸਕੱਤਰ ਜੀਵਨ ਗਰਗ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ।ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਪਰਮਿੰਦਰ ਸਿੰਘ (ਪਿੰਕੀ), ਵਾਰਡ ਨੰਬਰ 26 ਤੋਂ ਮੌਜੂਦਾ ਨਗਰ ਕੌਂਸਲਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਅਤੇ ‘ਆਪ’ ਦੇ ਪੱਛੜੀਆਂ ਸ਼੍ਰੇਣੀਆਂ (ਬੀਸੀ) ਵਿੰਗ ਦੇ ਸਾਬਕਾ ਅਹੁਦੇਦਾਰ; ਹਰਪ੍ਰੀਤ ਸਿੰਘ ਸੇਖੋਂ, ਵਾਰਡ ਨੰਬਰ 24, ਸੰਗਰੂਰ ਤੋਂ ਮੌਜੂਦਾ ਨਗਰ ਕੌਂਸਲਰ; ਅਤੇ ਲਲਿਤ ਗਰਗ, ਸਾਬਕਾ ਸੀਨੀਅਰ ਅਕਾਲੀ ਆਗੂ, ਸਾਬਕਾ ‘ਆਪ’ ਜ਼ਿਲ੍ਹਾ ਪੱਧਰੀ ਆਗੂ, ਅਗਰਵਾਲ ਸਭਾ ਦੇ ਉਪ ਪ੍ਰਧਾਨ ਅਤੇ ਟਰੇਡ ਵਿੰਗ, ਸੰਗਰੂਰ ਦੇ ਸਕੱਤਰ ਸ਼ਾਮਲ ਹਨ।ਨਵੇਂ ਸਾਥੀਆਂ ਦਾ ਭਾਜਪਾ ਵਿਚ ਸਵਾਗਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਜ਼ਮੀਨੀ ਪੱਧਰ ਦੇ ਆਗੂਆਂ ਦਾ ਭਾਜਪਾ ਦੀ ਲੀਡਰਸ਼ਿਪ ਅਤੇ ਨੀਤੀਆਂ ਪ੍ਰਤੀ ਵੱਧ ਰਿਹਾ ਭਰੋਸਾ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਇੱਕ ਮਜ਼ਬੂਤ ਸਿਆਸੀ ਬਦਲ ਵਜੋਂ ਉੱਭਰ ਰਹੀ ਹੈ ਅਤੇ ਵੱਖ-ਵੱਖ ਸਿਆਸੀ ਪਿਛੋਕੜਾਂ ਨਾਲ ਸਬੰਧਤ ਆਗੂ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ।ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਉਨ੍ਹਾਂ ਤਜ਼ਰਬੇਕਾਰ ਆਗੂਆਂ ਅਤੇ ਲੋਕ ਨੁਮਾਇੰਦਿਆਂ ਦਾ ਸਵਾਗਤ ਕਰਦੀ ਹੈ, ਜੋ ਇਕ ਮਜ਼ਬੂਤ, ਖੁਸ਼ਹਾਲ ਅਤੇ ਵਿਕਸਤ ਪੰਜਾਬ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਵਚਨਬੱਧ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਵੇਂ ਸ਼ਾਮਲ ਹੋਏ ਆਗੂਆਂ ਦਾ ਤਜ਼ਰਬਾ ਅਤੇ ਲੋਕਾਂ ਨਾਲ ਉਨ੍ਹਾਂ ਦਾ ਮਜ਼ਬੂਤ ਜੁੜਾਅ ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਜਪਾ ਸੰਗਠਨ ਨੂੰ ਹੋਰ ਮਜ਼ਬੂਤ ਕਰੇਗਾ। ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਨੇ ਪਾਰਟੀ ਦੀ ਲੀਡਰਸ਼ਿਪ ਅਤੇ ਨੀਤੀਆਂ ਵਿਚ ਭਰੋਸਾ ਪ੍ਰਗਟਾਉਂਦਿਆਂ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਭਾਜਪਾ ਦੀ ਵਿਚਾਰਧਾਰਾ, ਨੀਤੀਆਂ ਤੇ ਪ੍ਰੋਗਰਾਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਸੰਕਲਪ ਲਿਆ।

Published on: 04 Sep 2026

Amandeep Mehra
📣 Share this post

Latest News