• Tuesday, 1 September 2026
Advertisement Advertisement
ਫੇਰ ਚਲੀ ਗੋਲੀ ਇਕ ਦੀ ਮੌਤ ਦੋ ਜਖਮੀ

01 Sep 2026

ਫੇਰ ਚਲੀ ਗੋਲੀ ਇਕ ਦੀ ਮੌਤ ਦੋ ਜਖਮੀ

ਫੇਰ ਚਲੀ ਗੋਲੀ ਇਕ ਦੀ ਮੌਤ ਦੋ ਜਖਮੀ 
 ਮੋਰਿੰਡਾ ਲੋਕ ਬਾਣੀ -- ਪੰਜਾਬ ਚ ਆਪ  ਸਰਕਾਰ ਦੇ ਹੋਂਦ ਚ ਆਉਣ ਤੋਂ ਬਾਅਦ ਪੂਰੇ ਸੂੱਬੇ ਚ ਲੁਟਾ ਖੋਹ ਕਤਲ ਗੋਲੀ ਆਮ ਜਾਹਿ  ਗੱਲ ਗੋ ਗਈ ਹੈ ਤਾਜਾ ਮਾਮਲਾ ਮੋਰਿੰਡਾ ਪਿੰਡ ਮੁੰਡੀਆਂ-ਢੋਲਣਮਾਜਰਾ ਰੋਡ ’ਤੇ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਾਸੀ ਪਿੰਡ ਸਰਹਾਣਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਵਿੱਚ ਕਿਰਨਦੀਪ ਸਿੰਘ ਵਾਸੀ ਬੜੀ ਹਵੇਲੀ ਅਤੇ ਪੁਸ਼ਵਿੰਦਰ ਸਿੰਘ ਵਾਸੀ ਸਰਹਾਣਾ ਸ਼ਾਮਲ ਹਨ। ਦੋਵੇਂ ਰੂਪਨਗਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ।ਪੁਲੀਸ ਨੂੰ ਦਿੱਤੇ ਬਿਆਨ ਵਿੱਚ ਪੁਸ਼ਵਿੰਦਰ ਸਿੰਘ ਨੇ ਦੋਸ਼ ਲਾਇਆ ਕਿ 30 ਅਗਸਤ ਨੂੰ ਮੜੌਲੀ ਕਲਾਂ ਵਿਖੇ ਛਿੰਝ ਦੌਰਾਨ ਮਨੀ ਵਾਸੀ ਚੱਕਲਾਂ ਅਤੇ ਉਸ ਦੇ ਸਾਥੀਆਂ ਨਾਲ ਉਨ੍ਹਾਂ ਦੀ ਰੰਜਿਸ਼ ਨੂੰ ਲੈ ਕੇ ਤਕਰਾਰ ਹੋਇਆ ਸੀ। ਬਾਅਦ ਵਿੱਚ ਅਜੇ ਕੁਮਾਰ ਨੂੰ ਫੋਨ ’ਤੇ ਧਮਕੀਆਂ ਮਿਲੀਆਂ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਮੁੰਡੀਆਂ-ਢੋਲਣਮਾਜਰਾ ਰੋਡ ਰਾਹੀਂ ਮੋਰਿੰਡਾ ਵੱਲ ਜਾ ਰਹੇ ਸਨ ਤਾਂ ਗਰੇ ਰੰਗ ਦੀ ਆਈ-20 ਕਾਰ ਨੇ ਉਨ੍ਹਾਂ ਦੀ ਗੱਡੀ ਦਾ ਰਸਤਾ ਰੋਕਿਆ। ਪੁਸ਼ਵਿੰਦਰ ਅਨੁਸਾਰ ਬਾਅਦ ਵਿੱਚ ਸਵਿਫਟ ਅਤੇ ਵਰਨਾ ਕਾਰਾਂ ਰਾਹੀਂ ਆਏ ਕਰੀਬ 15-20 ਵਿਅਕਤੀਆਂ ਨੇ ਅਜੇ ਕੁਮਾਰ ਅਤੇ ਕਿਰਨਦੀਪ ਸਿੰਘ ਨਾਲ ਕੁੱਟਮਾਰ ਕੀਤੀ। ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਪਿਸਤੌਲਾਂ ਨਾਲ ਫਾਇਰਿੰਗ ਕੀਤੀ ਜਿਸ ਦੌਰਾਨ ਅਜੇ ਕੁਮਾਰ ਨੂੰ ਗੋਲੀਆਂ ਲੱਗੀਆਂ। ਸੂਚਨਾ ਮਿਲਣ ’ਤੇ ਪੁਲੀਸ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਜੇ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਮਨੀ, ਗਗਨ, ਮਿੰਦੀ ਡਾਕਟਰ, ਕਰਨ, ਹਰਿੰਦਰ ਸਿੰਘ ਉਰਫ਼ ਲੱਕੀ ਅਤੇ ਨੱਟ ਸਮੇਤ 14-15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 

Published on: 01 Sep 2026

Amandeep Mehra
📣 Share this post

Latest News