• Friday, 28 August 2026
Advertisement Advertisement
ਐਸ ਐਚ ਓ ਥਾਣੇ ਅੰਦਰ ਕੁੱਟਣ ਦੀ ਮਿਲੀ ਸਜ਼ਾ

28 Aug 2026

ਐਸ ਐਚ ਓ ਥਾਣੇ ਅੰਦਰ ਕੁੱਟਣ ਦੀ ਮਿਲੀ ਸਜ਼ਾ

ਐਸ ਐਚ ਓ ਥਾਣੇ ਅੰਦਰ ਕੁੱਟਣ ਦੀ ਮਿਲੀ ਸਜ਼ਾ 

ਲੁਧਿਆਣਾ, ਸੁਖਚੈਨ ਮਹਿਰਾ -- ਖੰਨਾ ਦੀ ਸਦਰ ਪੁਲਿਸ ਦੇ ਜ਼ੁਲਮ ਦੀ 6 ਸਾਲ ਪੁਰਾਣੀ ਕਹਾਣੀ ‘ਤੇ ਅੱਜ ਅਦਾਲਤ ਨੇ ਮੋਹਰ ਲਾ ਦਿੱਤੀ ਹੈ। ਜੂਨ 2019 ‘ਚ ਇੱਕ ਅੰਮ੍ਰਿਤਧਾਰੀ ਪਿਤਾ-ਪੁੱਤਰ ਨੂੰ ਥਾਣੇ ਅੰਦਰ ਨਗਨ ਕਰਕੇ ਕੁੱਟਣ ਅਤੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ‘ਚ ਲੁਧਿਆਣਾ ਕੋਰਟ ਨੇ ਤਤਕਾਲੀ SHO ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਕੈਦ ਸੁਣਾਈ ਹੈ।ਦੱਸ ਦਈਏ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ ‘ਚ ਰੋਸ ਫੈਲ ਗਿਆ ਸੀ। ਪੀੜਤ ਧਿਰ ਨੂੰ ਇਨਸਾਫ਼ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਬੂਹਾ ਖੜਕਾਉਣਾ ਪਿਆ ਸੀ, ਜਿਸ ਤੋਂ ਬਾਅਦ ADGP ਨਰੇਸ਼ ਅਰੋੜਾ ਦੀ SIT ਬਣੀ ਅਤੇ 2020 ‘ਚ ਖੰਨਾ ਸਿਟੀ-1 ‘ਚ ਇੰਸਪੈਕਟਰ ਖਿਲਾਫ਼ SC/ST ਐਕਟ ਅਤੇ IT ਐਕਟ ਸਮੇਤ ਸੰਗੀਨ ਧਾਰਾਵਾਂ ‘ਚ ਕੇਸ ਦਰਜ ਹੋਇਆ।ਹੁਣ ਵਕੀਲ ਗੁਰਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਹ ਸਜ਼ਾ ਘੱਟ ਹੈ, ਉਹ ਇਸ ਸਜ਼ਾ ਨੂੰ ਵਧਾਉਣ ਲਈ ਹਾਈਕੋਰਟ ਜਾਣਗੇ ਅਤੇ DGP ਨੂੰ ਮਿਲ ਕੇ ਬਲਜਿੰਦਰ ਸਿੰਘ ਨੂੰ ਪੁਲਿਸ ਵਿਭਾਗ ‘ਚੋਂ ਬਰਖਾਸਤ ਕਰਨ ਦੀ ਮੰਗ ਵੀ ਕਰਨਗੇ।

Published on: 28 Aug 2026

Amandeep Mehra
📣 Share this post

Latest News