ਪੰਜਾਬ ਚ ਢੋਲ ਵਜਾ ਕੇ ਕੀਤਾ ਗਿਆ ਸੰਸਕਾਰ ਪੜੋ ਪੂਰਾ ਮਾਮਲਾ
..ਫਾਜ਼ਿਲਕਾ, ਲੋਕ ਬਾਣੀ --ਫਾਜ਼ਿਲਕਾ ਵਿੱਚ 108 ਸਾਲਾ ਬਜ਼ੁਰਗ ਮਹਿਲਾ ਦੀ ਅੰਤਿਮ ਵਿਦਾਇਗੀ ਦਾ ਮਾਮਲਾ ਅੱਜ ਚਰਚਾ ਦਾ ਕੇਂਦਰ ਹੈ। ਪਰਿਵਾਰ ਨੇ ਇਸ ਬਜ਼ੁਰਗ ਦੀ ਮੌਤ ’ਤੇ ਗਮ ਵਿੱਚ ਡੁੱਬਣ ਦੀ ਬਜਾਏ ਉਸ ਦੀ ਆਖਰੀ ਇੱਛਾ ਪੂਰੀ ਕਰਦਿਆਂ ਖੁਸ਼ੀ ਅਤੇ ਸਤਿਕਾਰ ਨਾਲ ਅੰਤਿਮ ਯਾਤਰਾ ਕੱਢੀ। ਘਰ ਤੋਂ ਸ਼ਮਸ਼ਾਨ ਘਾਟ ਤੱਕ ਅਰਥੀ ਨਾਲ ਢੋਲ ਵਜਾਏ ਗਏ ਅਤੇ ਰਸਤੇ ਵਿੱਚ ਪਟਾਕੇ ਵੀ ਚਲਾਏ ਗਏ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਭੰਗੜਾ ਵੀ ਪਾਇਆ।ਜਾਣਕਾਰੀ ਅਨੁਸਾਰ ਇਸ ਬਜ਼ੁਰਗ ਮਹਿਲਾ ਦੀ ਤਬੀਅਤ ਪਿਛਲੇ ਇੱਕ ਹਫ਼ਤੇ ਤੋਂ ਖ਼ਰਾਬ ਸੀ ਅਤੇ ਇਲਾਜ ਚਲ ਰਿਹਾ ਸੀ। ਉਸ ਦਾ 27 ਅਗਸਤ ਨੂੰ ਦੇਹਾਂਤ ਹੋ ਗਿਆ। ਇਸ ਬਜ਼ੁਰਗ ਨੇ ਆਪਣੀ ਜ਼ਿੰਦਗੀ ਦੇ 108 ਸਾਲ ਮੁਕੰਮਲ ਕੀਤੇ ਅਤੇ ਪਰਿਵਾਰ ਦੀ ਚੌਥੀ ਪੀੜ੍ਹੀ ਨੂੰ ਵੀ ਦੇਖਿਆ।75 ਤੋਂ ਵੱਧ ਪਰਿਵਾਰਕ ਮੈਂਬਰ ਅੰਤਿਮ ਯਾਤਰਾ ਵਿੱਚ ਹੋਏ ਸ਼ਾਮਲਮਹਿਲਾ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਦੇ 75 ਤੋਂ ਵੱਧ ਮੈਂਬਰ ਅੰਤਿਮ ਸੰਸਕਾਰ ਲਈ ਇਕੱਠੇ ਹੋ ਗਏ। ਪਰਿਵਾਰ ਨੇ ਗਮ ਵਿੱਚ ਡੁੱਬਣ ਦੀ ਬਜਾਏ ਉਨ੍ਹਾਂ ਦੀ ਲੰਬੀ ਜ਼ਿੰਦਗੀ ਦਾ ਜਸ਼ਨ ਮਨਾਉਂਦਿਆਂ ਵਿਲੱਖਣ ਢੰਗ ਨਾਲ ਰਸਮਾਂ ਨਿਭਾਈਆਂ। ਇਸ ਦੌਰਾਨ ਗੁਬਾਰਿਆਂ ਨਾਲ ਅਰਥੀ ਨੂੰ ਸਜਾਇਆ ਗਿਆ ਅਤੇ ਘਰ ਤੋਂ ਸ਼ਮਸ਼ਾਨ ਘਾਟ ਤੱਕ ਢੋਲ ਵਜਾਏ ਗਏ। ਇਸ ਦੌਰਾਨ ਪਟਾਕੇ ਵੀ ਚਲਾਏ ਗਏ ਅਤੇ ਪਰਿਵਾਰਕ ਮੈਂਬਰਾਂ ਨੇ ਭੰਗੜਾ ਪਾਇਆ।ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਦੀ ਨਾਨੀ ਦਾ ਵੀ ਦੇਹਾਂਤ ਹੋਇਆ ਸੀ। ਉਨ੍ਹਾਂ ਦੀ ਉਮਰ 106 ਸਾਲ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਬਜ਼ੁਰਗ ਮਹਿਲਾ ਆਪਣੀ ਨਾਨੀ ਤੋਂ ਵੀ ਲਗਪਗ ਦੋ ਸਾਲ ਵੱਡੀ ਸੀ।ਮਹਿਲਾ ਨੇ ਮਿਹਨਤ ਕਰ ਕੇ ਪਰਿਵਾਰ ਪਾਲਿਆ
ਪਤੀ ਦੇ ਦੇਹਾਂਤ ਤੋਂ ਬਾਅਦ ਇਸ ਮਹਿਲਾ ਨੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਖੁਦ ਸੰਭਾਲੀ ਅਤੇ ਮਿਹਨਤ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਮਿਹਨਤ ਕਰਕੇ ਰੋਟੀ ਕਮਾਉਣ ਲਈ ਪ੍ਰੇਰਿਤ ਕੀਤਾ। ਪਰਿਵਾਰ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਨਜ਼ਰ ਉਮਰ ਵਧਣ ਨਾਲ ਕੁਝ ਕਮਜ਼ੋਰ ਹੋ ਗਈ ਸੀ ਪਰ ਉਨ੍ਹਾਂ ਦੀ ਸੁਣਨ ਦੀ ਸਮਰੱਥਾ ਕਾਫ਼ੀ ਚੰਗੀ ਸੀ। ਉਹ ਆਵਾਜ਼ ਤੋਂ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਛਾਣ ਲੈਂਦੀ ਸੀ।ਪਰਿਵਾਰ ਮੁਤਾਬਕ ਬਜ਼ੁਰਗ ਮਹਿਲਾ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਨੂੰ ਰਵਾਇਤੀ ਸੋਗ ਦੀ ਬਜਾਏ ਢੋਲ ਵਜਾ ਕੇ ਅਤੇ ਨੱਚਦੇ ਹੋਏ ਅੰਤਿਮ ਵਿਦਾਈ ਦਿੱਤੀ ਜਾਵੇ। ਪਰਿਵਾਰ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਢੋਲ ਦੀ ਧੁਨ ’ਤੇ ਨੱਚ ਕੇ ਅਤੇ ਖੁਸ਼ੀ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
