• Wednesday, 26 August 2026
Advertisement Advertisement
ਜਲੰਧਰ ਪੁਲਿਸ ਦੇ, ਐਸਐਚਓ,,ਤੇ ਤਫਤੀਸ਼ੀ ਤੇ ਹੋਈ ਕਾਰਵਾਈ

25 Aug 2026

ਜਲੰਧਰ ਪੁਲਿਸ ਦੇ, ਐਸਐਚਓ,,ਤੇ ਤਫਤੀਸ਼ੀ ਤੇ ਹੋਈ ਕਾਰਵਾਈ

 

ਜਲੰਧਰ ਪੁਲਿਸ ਦੇ, ਐਸਐਚਓ,,ਤੇ ਤਫਤੀਸ਼ੀ ਤੇ ਹੋਈ ਕਾਰਵਾਈ 

ਜਲੰਧਰ, ਲੋਕ ਬਾਣੀ -- ਕਰਤਾਰਪੁਰ ਦੇ ਇੱਕ ਆੜ੍ਹਤੀ ਦੀ ਪਤਨੀ ਨੇਹਾ ਭਾਗੀਆਂ ਦੇ ਕਤਲ ਮਾਮਲੇ ਦੀ ਜਾਂਚ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਦੀ ਬਦਲੀ ਕਰ ਦਿੱਤੀ ਗਈ ਹੈ ਅਤੇ ਤਫ਼ਤੀਸ਼ੀ ਅਫ਼ਸਰ ਬੋਧ ਰਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਰਤਾਰਪੁਰ ਦੇ ਡੀ.ਐੱਸ.ਪੀ. ਨਰਿੰਦਰ ਸਿੰਘ ਔਜਲਾ ਨੇ ਕੀਤੀ ਹੈ।ਜ਼ਿਕਰਯੋਗ ਹੈ ਕਿ ਮ੍ਰਿਤਕਾ ਨੇਹਾ ਦੇ ਭਰਾ ਅਮਰੀਸ਼ ਕੁਮਾਰ ਭਾਗੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਨੇਹਾ ਦੇ ਪਤੀ ਅਤੇ ਉਸ ਦੀ ਮਾਤਾ ਨੇ ਮਿਲ ਕੇ ਉਸ ਨੂੰ ਬਾਥਰੂਮ ਸਾਫ਼ ਕਰਨ ਵਾਲਾ ਤੇਜ਼ਾਬ (ਹਰਪਿਕ) ਪਿਲਾ ਦਿੱਤਾ ਸੀ।ਇਸ ਕਾਰਨ ਉਹ ਤਿੰਨ ਦਿਨ ਤੱਕ ਮੌਤ ਨਾਲ ਜੂਝਦੀ ਰਹੀ ਅਤੇ ਆਖ਼ਰਕਾਰ ਦਮ ਤੋੜ ਗਈ।

 

Published on: 25 Aug 2026

Amandeep Mehra
📣 Share this post

Latest News