• Monday, 24 August 2026
Advertisement Advertisement
ਭਗਵੰਤ ਮਾਨ ਦੇ ਪਿੰਡ ਗਏ ਸਾਂਝਾ ਮੰਚ ਦੇ ਮੁਲਾਜ਼ਮਾਂ ਨਾਲ ਕੀ ਹੋਇਆ ਪੜੋ

24 Aug 2026

ਭਗਵੰਤ ਮਾਨ ਦੇ ਪਿੰਡ ਗਏ ਸਾਂਝਾ ਮੰਚ ਦੇ ਮੁਲਾਜ਼ਮਾਂ ਨਾਲ ਕੀ ਹੋਇਆ ਪੜੋ

ਭਗਵੰਤ ਮਾਨ ਦੇ ਪਿੰਡ ਗਏ ਸਾਂਝਾ ਮੰਚ ਦੇ ਮੁਲਾਜ਼ਮਾਂ ਨਾਲ ਕੀ ਹੋਇਆ ਪੜੋ 
 ..ਚੰਡੀਗੜ , ਲੋਕ ਬਾਣੀ --ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਦੇ ਸੱਦੇ ’ਤੇ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵੱਲ ਵਹੀਰਾਂ ਘੱਤ ਕੇ ਪੁੱਜ ਰਹੇ ਸੈਂਕੜੇ ਮੁਲਾਜ਼ਮਾਂ ਅਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋਈ ਅਤੇ ਮੁਲਾਜ਼ਮਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਜਿਸ ਦੌਰਾਨ ਕਈ ਮੁਲਾਜ਼ਮਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈ ਬੁਛਾੜਾਂ ਕਾਰਨ ਜ਼ਖ਼ਮੀ ਵੀ ਹੋ ਗਏ।ਮੁਲਾਜ਼ਮਾਂ ਨੂੰ ਪਿੰਡ ਸਤੌਜ ਪੁੱਜਣ ਤੋਂ ਰੋਕਣ ਲਈ ਪੁਲੀਸ ਵਲੋਂ ਤੋਲਾਵਾਲ ਤੋਂ ਸਤੌਜ ਤੱਕ ਕਰੀਬ ਤਿੰਨ ਥਾਵਾਂ ਉਪਰ ਬੈਰੀਕੇਡ ਲਗਾ ਕੇ ਸਖਤ ਨਾਕੇਬੰਦੀ ਕੀਤੀ ਹੋਈ ਸੀ ਪਰੰਤੂ ਮੁਲਾਜ਼ਮ ਦੋ ਪੁਲੀਸ ਨਾਕੇ ਤੋੜ ਕੇ ਖੇਤਾਂ ਵਿਚੋਂ ਦੀ ਹੁੰਦੇ ਹੋਏ ਅੱਗੇ ਵਧੇ। ਤੀਜੇ ਨਾਕੇ ਉਪਰ ਪੁਲੀਸ ਨੇ ਮੁਲਾਜ਼ਮਾਂ ਉਪਰ ਪਾਣੀ ਦੀਆਂ ਬੁਛਾੜਾਂ ਮਾਰ ਦਿੱਤੀਆਂ। ਪੁਲੀਸ ਰੋਕਾਂ ਦੇ ਬਾਵਜੂਦ ਮੁਲਾਜ਼ਮ ਪਿੰਡ ਨੇੜੇ ਪੁੱਜ ਗਏ ਅਤੇ ਕਈ ਪਿੰਡ ਵਿਚ ਦਾਖਲ ਵੀ ਹੋਏ। ਪੁਲੀਸ ਨੇ ਕਰੀਬ 15 ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ।ਇਸ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਦੇ ਸੱਦੇ ’ਤੇ ਪਿੰਡ ਤੋਲਾਵਾਲ ਵਿਚ ਇਕੱਠੇ ਹੋਏ ਮੁਲਾਜ਼ਮਾਂ ਵਲੋਂ ਰੋਸ ਰੈਲੀ ਕੀਤੀ ਗਈ। ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤਾ ਜਾਰੀ ਕਰਨ, ਪਰਖ ਕਾਲ ਤੇ ਕੇਂਦਰੀ ਸਕੇਲ ਰੱਦ ਕਰਨ ਆਦਿ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਸੁਖਜੀਤ ਸਿੰਘ ਡਿੰਪੀ ਅਤੇ ਗੁਰਜੰਟ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਮੇਤ ਅਨੇਕਾਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਮੁਲਾਜ਼ਮਾਂ ਨੂੰ ਕੇਂਦਰੀ ਤਨਖਾਹ ਸਕੇਲਾਂ ਦੇ ਮੁਕਾਬਲੇ ਘੱਟ ਤਨਖਾਹ ਮਿਲ ਨਵੇਂ ਭਰਤੀ ਮੁਲਾਜ਼ਮਾਂ ਨੂੰ ਤਿੰਨ ਸਾਲ ਲਈ ਜਬਰੀ ਪਰਖ ਸਮੇਂ ’ਤੇ ਰੱਖ ਕੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਦੋਂ ਕਿ ਪੰਜਾਬ ਸਰਕਾਰ ਆਪਣੇ ਕੰਮਾਂ ਦੇ ਪ੍ਰਚਾਰ ਲਈ ਖਜ਼ਾਨੇ ਦੇ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਰਹੀ ਹੈ।ਰੈਲੀ ਉਪਰੰਤ ਪਿੰਡ ਸਤੌਜ ਵੱਲ ਰੋਸ ਮਾਰਚ ਕੀਤਾ ਗਿਆ ਜਿਸ ਦੌਰਾਨ ਨਾਕਿਆਂ ਉਪਰ ਖਿੱਚ-ਧੂਹ ਹੋਈ ਅਤੇ ਮਾਹੌਲ ਤਣਾਅਪੂਰਨ ਰਿਹਾ। ਆਗੂਆਂ ਨੇ ਦੱਸਿਆ ਕਿ ਪਿੰਡ ਸਤੌਜ ਪੁੱਜੇ 15 ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਧਰਮਗੜ੍ਹ ਥਾਣੇ ਬੰਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਾਣੀ ਦੀਆਂ ਬੁਛਾੜਾਂ ਨਾਲ ਕਈਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈ ਜ਼ਖ਼ਮੀ ਹੋ ਗਏ ਹਨ। ਆਖ਼ਰਕਾਰ ਸਿਵਲ ਤੇ ਪੁਲੀਸ ਪ੍ਰਸ਼ਾਸਨ ਵਲੋਂ 27 ਅਗਸਤ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਵਾਈ ਜਿਸ ਮਗਰੋਂ ਮੁਲਾਜ਼ਮ ਸ਼ਾਂਤ ਹੋਏ।

Published on: 24 Aug 2026

Amandeep Mehra
📣 Share this post

Latest News