ਪੰਜਾਬ ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਦੂਜਾ ਹਸਪਤਾਲ ਚ
ਦਸੂਹਾ , ਲੋਕ ਬਾਣੀ --ਪੰਜਾਬ ਚ ਆਪ ਸਰਕਾਰ ਦੇ ਯੁੱਧ ਵਾਲੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਜਿਸ ਦੀ ਤਾਜਾ ਮਿਸਾਲ ਅੱਜ ਫੇਰ ਮਿਲੀ ਹੈ ਇੱਥੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਰਾਹੁਲ ਮਨਹਾਸ ਵਾਸੀ ਪਿੰਡ ਭੋਲ ਕਲੌਤਾ ਵਜੋੋਂ ਹੋਈ ਹੈ, ਜਦੋਂ ਕਿ ਉਸ ਦੇ ਭਰਾ ਦੀਪਕ ਮਨਹਾਸ ਦੀ ਹਾਲਤ ਗੰਭੀਰ ਹੈ। ਦੋਵੇਂ ਭਰਾ ਅੱਜ ਤਲਵਾੜਾ ’ਚ ਦੁਕਾਨ ਦੇ ਪਿੱਛੇ ਪਖਾਨੇ ਦੇ ਅੰਦਰ ਗਏ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਸਥਾਨਕ ਲੋਕਾਂ ਨੇ ਭਾਰੀ ਮੁਸ਼ਕੱਤ ਮਗਰੋਂ ਦਰਵਾਜ਼ਾ ਖੋਲ੍ਹ ਕੇ ਦੋਵਾਂ ਨੂੰ ਬੇਸੁੱਧ ਹਾਲਤ ’ਚ ਬਾਹਰ ਕੱਢਿਆ।ਇਸ ਮਗਰੋਂ ਪੁਲੀਸ ਨੇ ਨੌਜਵਾਨਾਂ ਨੂੰ ਸਥਾਨਕ ਬੀ ਬੀ ਐੱਮ ਬੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਰਾਹੁਲ ਮਨਹਾਸ ਨੂੰ ਮ੍ਰਿਤਕ ਐਲਾਨ ਦਿੱਤਾ। ਦੀਪਕ ਮਨਹਾਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਦਸੂਹਾ ਰੈਫ਼ਰ ਕਰ ਦਿੱਤਾ।
Politics
