• Tuesday, 8 September 2026
Advertisement Advertisement
ਪੰਜਾਬ ਦੇ ਇਸ ਜਿਲ੍ਹੇ ਚ  15 ਸਾਲਾਂ ਲੜਕੀ  ਹੋਈ ਗਰਭਵਤੀ ਦੋ ਤੇ ਮਾਮਲਾ ਦਰਜ

08 Sep 2026

ਪੰਜਾਬ ਦੇ ਇਸ ਜਿਲ੍ਹੇ ਚ  15 ਸਾਲਾਂ ਲੜਕੀ  ਹੋਈ ਗਰਭਵਤੀ ਦੋ ਤੇ ਮਾਮਲਾ ਦਰਜ

ਪੰਜਾਬ ਦੇ ਇਸ ਜਿਲ੍ਹੇ ਚ  15 ਸਾਲਾਂ ਲੜਕੀ  ਹੋਈ ਗਰਭਵਤੀ ਦੋ ਤੇ ਮਾਮਲਾ ਦਰਜ 
,,ਗੜਸ਼ੰਕਰ , ਲੋਕ ਬਾਣੀ --  ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ। ਮਾਹਿਲਪੁਰ ਪੁਲਸ ਨੇ ਇਕ 15 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਪੀੜਤ ਲੜਕੀ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਕੀਤੀ ਗਈ ਹੈ।ਪੁਲਸ ਕੋਲ ਦਰਜ ਸ਼ਿਕਾਇਤ ’ਚ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ 15 ਸਾਲਾ ਬੇਟੀ ਸਕੂਲ ’ਚ ਅਚਾਨਕ ਬੀਮਾਰ ਹੋ ਗਈ ਸੀ। ਜਦੋਂ ਪਰਿਵਾਰ ਨੇ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ ਤਾਂ ਡਾਕਟਰੀ ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ 4-5 ਮਹੀਨਿਆਂ ਦੀ ਗਰਭਵਤੀ ਹੈ। ਇਸ ਤੋਂ ਬਾਅਦ ਜਦੋਂ ਪਰਿਵਾਰ ਨੇ ਲੜਕੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੇ ਨਾਲ ਵਾਪਰੀ ਹੱਡ-ਬੀਤੀ ਸੁਣਾਈ। ਧਮਕੀਪੀੜਤਾ ਨੇ ਪਰਿਵਾਰ ਨੂੰ ਦੱਸਿਆ ਕਿ ਰਾਹੁਲ ਗਿੱਲ ਉਸ ਨੂੰ ਬਹਿਲਾ-ਫੁਸਲਾ ਕੇ ਆਪਣੇ ਘਰ ਲੈ ਗਿਆ ਸੀ, ਜਿੱਥੇ ਉਸ ਨੇ ਕੁੜੀ ਨਾਲ ਗਲਤ ਕੰਮ ਕੀਤਾ। ਇਸ ਤੋਂ ਬਾਅਦ ਜਸਵਿੰਦਰ ਸਿੰਘ ਬੈਂਸ ਨੇ ਵੀ ਉਸ ਨਾਲ ਜ਼ਬਰਦਸਤੀ ਸੰਬੰਧ ਬਣਾਏ। ਮੁਲਜ਼ਮ ਕੁੜੀ ਨੂੰ ਧਮਕੀ ਦਿੰਦੇ ਸਨ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪੁਲਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪੋਕਸੋ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ।

Published on: 08 Sep 2026

Amandeep Mehra
📣 Share this post

Latest News