• Wednesday, 19 August 2026
Advertisement Advertisement
ਖਾਦ ਕੰਪਨੀਆਂ ਵਲੋਂ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ..

19 Aug 2026

ਖਾਦ ਕੰਪਨੀਆਂ ਵਲੋਂ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ..

ਖਾਦ ਕੰਪਨੀਆਂ ਵਲੋਂ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ..

ਜਲੰਧਰ , ਲੋਕ ਬਾਣੀ --ਖਾਦ ਕੰਪਨੀਆਂ ਵਲੋਂ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ ਦਿੰਦਿਆਂ ਦੇਸ਼ ’ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐੱਨ ਪੀ ਕੇ ਖਾਦ ਵਿਚ 1100 ਰੁਪਏ ਪ੍ਰਤੀ ਕੁਇੰਟਲ (550 ਰੁਪਏ ਪ੍ਰਤੀ ਗੱਟਾ 50 ਕਿਲੋ) ਵਾਧਾ ਕਰਕੇ ਕਿਸਾਨਾਂ ’ਤੇ ਵਾਧੂ ਬੋਝ ਪਾ ਦਿੱਤਾ ਗਿਆ ਹੈ। ਇਹ ਖਾਦ ਬਠਿੰਡਾ ਤੇ ਰਾਮਾਂ ਮੰਡੀ ਸਣੇ ਪੰਜਾਬ ਦੇ ਬਾਜ਼ਾਰਾਂ ਵਿਚ ਵਧੇ ਹੋਏ ਰੇਟ ’ਤੇ ਆ ਚੁੱਕੀ ਹੈ ਤੇ ਇਹ ਵਾਧਾ ਚੁੱਪ ਚੁਪੀਤੇ ਕਰ ਦਿੱਤਾ ਗਿਆ ਹੈ। ਇਸ ਹਿਸਾਬ ਨਾਲ ਖਾਦ ਦੀ ਕੀਮਤ 32 ਫੀਸਦੀ ਵਧ ਗਈ ਹੈ।ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਦੱਸਿਆ ਕਿ ਖਾਦ ਕੰਪਨੀਆਂ ਨੇ ਐੱਨ ਪੀ ਕੇ ਖਾਦ ਗਰੇਡ 12:32:16 ਦੀ ਕੀਮਤ 2250 ਰੁਪਏ ਪ੍ਰਤੀ ਗੱਟਾ ਕਰ ਦਿੱਤੀ ਹੈ। ਜਦੋਂ ਕਿ ਅਕਤੂਬਰ 2025 ਵਿਚ ਇਹ 1700 ਰੁਪਏ ਪ੍ਰਤੀ ਗੱਟਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਡੀ ਏ ਪੀ ਖਾਦ ਨਾਲੋਂ ਵੱਧ ਐੱਨ ਪੀ ਕੇ ਖਾਦ ਦੀ ਵਰਤੋਂ ਕਰਦੇ ਹਨ, ਹੁਣ ਪੰਜਾਬ ਦੇ ਕਿਸਾਨ ਵੀ ਇਸ ਖਾਦ ਦੀ ਵੱਡੀ ਮਾਤਰਾ ਵਿੱਚ ਵਰਤੋਂ ਕਰਦੇ ਆ ਰਹੇ ਹਨ।

Published on: 19 Aug 2026

Amandeep Mehra
📣 Share this post

Latest News