• Saturday, 22 August 2026
Advertisement Advertisement
ਪੰਜਾਬ ਚ ਇਸ ਸਾਲ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ

22 Aug 2026

ਪੰਜਾਬ ਚ ਇਸ ਸਾਲ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ

ਪੰਜਾਬ ਚ ਇਸ ਸਾਲ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ 
..ਚੰਡੀਗੜ ਲੋਕ ਬਾਣੀ --ਪੰਜਾਬ ਵਿੱਚ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2021 ਵਿੱਚ ਜਿੱਥੇ ਸਿਰਫ਼ 53,973 ਚਲਾਨ ਹੋਏ ਸਨ, ਉੱਥੇ ਹੀ 2025 ਵਿੱਚ ਇਹ ਗਿਣਤੀ ਵਧ ਕੇ 20.47 ਲੱਖ ਹੋ ਗਈ ਜੋ ਚਾਰ ਸਾਲਾਂ ਵਿੱਚ ਲਗਪਗ 38 ਗੁਣਾ ਵਾਧਾ ਹੈ। ਉਪਰੰਤ 2026 ਦੇ ਮਹਿਜ਼ ਸੱਤ ਮਹੀਨਿਆਂ ਅੰਦਰ ਹੀ ਇਹ ਅੰਕੜਾ ਮੁੜ ਦੁੱਗਣਾ ਹੋ ਕੇ 41.38 ਲੱਖ ’ਤੇ ਪਹੁੰਚ ਗਿਆ ਹੈ। ਇਸ ਸਖ਼ਤ ਕਾਰਵਾਈ ਦੇ ਪਿੱਛੇ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਸੇ ਚਲਾਨ ਅਣਪ੍ਰਮਾਣਿਤ ਰਫ਼ਤਾਰ ਨਾਲ ਕੱਟੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਜੁਰਮਾਨੇ ਦੀ ਵਸੂਲੀ ਉਸ ਹਿਸਾਬ ਨਾਲ ਨਹੀਂ ਹੋ ਰਹੀ।ਪਰਿਵਾਹਨ ਈ-ਚਲਾਨ ਪਲੈਟਫਾਰਮ ’ਤੇ ਮੌਜੂਦ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਪ੍ਰਤੀ ਚਲਾਨ ਔਸਤ ਵਸੂਲਿਆ ਗਿਆ ਮਾਲੀਆ 2024 ਵਿੱਚ 1,370 ਰੁਪਏ ਸੀ, ਜੋ 2025 ਵਿੱਚ ਘਟ ਕੇ 601 ਰੁਪਏ ਅਤੇ ਇਸ ਸਾਲ ਹੁਣ ਤੱਕ ਮਹਿਜ਼ 118 ਰੁਪਏ ਰਹਿ ਗਿਆ ਹੈ। ਦੋ ਸਾਲਾਂ ਦੇ ਅੰਦਰ ਇਸ ਵਿੱਚ 91 ਫ਼ੀਸਦੀ ਤੋਂ ਵੱਧ ਦਾ ਨਿਘਾਰ ਆਇਆ ਹੈ। ਸਾਲ 2026 ਵਿੱਚ ਚਲਾਨਾਂ ਦੀ ਗਿਣਤੀ ਦੁੱਗਣੀ ਹੋਣ ਦੇ ਬਾਵਜੂਦ, ਆਮਦਨ ਵਿੱਚ 60 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ।ਇਹ ਅੰਕੜੇ ਪੰਜਾਬ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਤਰੀਕੇ ਵਿੱਚ ਵੱਡੀ ਤਬਦੀਲੀ ਦਰਸਾਉਂਦੇ ਹਨ। ਸਾਲ 2021 ਵਿੱਚ, ਸੂਬੇ ਨੇ 53,973 ਚਲਾਨ ਜਾਰੀ ਕੀਤੇ ਅਤੇ 5.30 ਕਰੋੜ ਰੁਪਏ ਵਸੂਲੇ। 2022 ਵਿੱਚ ਚਲਾਨਾਂ ਦੀ ਗਿਣਤੀ ਥੋੜੀ ਘਟ ਕੇ 51,876 ਰਹਿ ਗਈ, ਜਿਸ ਮਗਰੋਂ 2023 ਵਿੱਚ ਇਹ ਵਧ ਕੇ 72,790 ਹੋ ਗਈ। ਅਸਲ ਬਦਲਾਅ 2024 ਵਿੱਚ ਆਇਆ, ਜਦੋਂ 3.98 ਲੱਖ ਚਲਾਨ ਜਾਰੀ ਕੀਤੇ ਗਏ। ਇੱਕੋ ਸਾਲ ਵਿੱਚ ਲਗਪਗ 447 ਫ਼ੀਸਦੀ ਦਾ ਵਾਧਾ, ਜਿਸ ਨਾਲ 54.53 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ।ਸਾਲ 2025 ਵਿੱਚ ਇਹ ਰਫ਼ਤਾਰ ਹੋਰ ਤੇਜ਼ ਹੋਈ। ਪੰਜਾਬ ਨੇ 20,46,881 ਚਲਾਨ ਜਾਰੀ ਕੀਤੇ, ਜੋ ਕਿ ਪਿਛਲੇ ਸਾਲ ਦੇ ਕੁੱਲ ਅੰਕੜੇ ਨਾਲੋਂ ਪੰਜ ਗੁਣਾ ਤੋਂ ਵੀ ਵੱਧ ਸਨ, ਜਦੋਂ ਕਿ ਵਸੂਲੀ ਰਿਕਾਰਡ 123.04 ਕਰੋੜ ਰੁਪਏ ’ਤੇ ਪਹੁੰਚ ਗਈ; ਹਾਲਾਂਕਿ ਇਸ ਸਾਲ ਪਹਿਲੀ ਜਨਵਰੀ ਤੋਂ 6 ਅਗਸਤ ਦਰਮਿਆਨ, ਸੂਬਾ ਪਹਿਲਾਂ ਹੀ 41,37,775 ਚਲਾਨ ਜਾਰੀ ਕਰ ਚੁੱਕਾ ਹੈ, ਜੋ ਕਿ ਪੂਰੇ 2025 ਦੇ ਅੰਕੜੇ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ, ਪਰ ਵਸੂਲੀ ਸਿਰਫ਼ 49.02 ਕਰੋੜ ਰੁਪਏ ਹੀ ਹੋ ਸਕੀ ਹੈ।

Published on: 22 Aug 2026

Amandeep Mehra
📣 Share this post

Latest News