ਜਲੰਧਰ ਦੇ ਥਾਣੇ ਦਾ ਮੁਣਸ਼ੀ ਨਜਾਇਜ਼ ਲਾਟਰੀ ਤੇ ਦੜੇ-ਸੱਟੇ ਵਾਲਿਆਂ 'ਤੇ ਮਿਹਰਬਾਨ
ਜਲੰਧਰ , ਲੋਕ ਬਾਣੀ --
ਸ਼ਹਿਰ ਦੇ ਥਾਣੇ ਵਿੱਚ ਤਾਇਨਾਤ ਮੁਣਸ਼ੀ ਇੱਕ ਵਾਰ ਫਿਰ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਉਕਤ ਪੁਲਿਸ ਮੁਲਾਜ਼ਮ ਇਲਾਕੇ ਵਿੱਚ ਚੱਲ ਰਹੇ ਨਜਾਇਜ਼ ਲਾਟਰੀ ਅਤੇ ਦੜੇ-ਸੱਟੇ ਦੇ ਕਾਰੋਬਾਰੀਆਂ 'ਤੇ ਕਾਫ਼ੀ ਮਿਹਰਬਾਨ ਨਜ਼ਰ ਆ ਰਿਹਾ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।
ਜੁਗਾੜ ਲਗਾ ਕੇ ਦੁਬਾਰਾ ਮੁਣਸ਼ੀ
ਜਾਣਕਾਰੀ ਲੱਗਾ ਸੁਤਰਾਂ ਅਨੁਸਾਰ, ਇਹ ਪੁਲਿਸ ਮੁਲਾਜ਼ਮ ਪਹਿਲਾਂ ਵੀ ਮੁਣਸ਼ੀ ਵਜੋਂ ਤਾਇਨਾਤ ਸੀ ਅਤੇ ਵਿਵਾਦਾਂ ਵਿੱਚ ਰਿਹਾ ਸੀ। ਹੁਣ ਚਰਚਾ ਹੈ ਕਿ ਉਸ ਨੇ ਆਪਣੀ ਉੱਚੀ ਪਹੁੰਚ ਅਤੇ 'ਜੁਗਾੜ' ਦੀ ਵਰਤੋਂ ਕਰਦਿਆਂ ਮੁੜ ਇਸੇ ਥਾਣੇ ਵਿੱਚ ਮੁਣਸ਼ੀ ਦੀ ਕੁਰਸੀ ਹਾਸਲ ਕਰ ਲਈ ਹੈ। ਥਾਣੇ ਵਿੱਚ ਮੁੜ ਤਾਇਨਾਤ ਹੁੰਦਿਆਂ ਹੀ ਇਲਾਕੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸ਼ਹਿ ਮਿਲਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।
ਉੱਚ ਅਧਿਕਾਰੀਆਂ ਅਤੇ ਲੋਕਾਂ ਦੀ ਨਜ਼ਰ ਵਿੱਚ ਮੁਲਾਜ਼ਮ
ਦੱਸਿਆ ਜਾ ਰਿਹਾ ਹੈ ਕਿ ਉਕਤ ਮੁਣਸ਼ੀ ਦੀਆਂ ਗਤੀਵਿਧੀਆਂ ਹੁਣ ਹਰ ਕਿਸੇ ਦੀ ਨਜ਼ਰ ਵਿੱਚ ਹਨ।
