• Thursday, 12 November 2026
Advertisement Advertisement
ਮੋਗਾ ਦੇ ਪਟਵਾਰੀ ਤੋਂ ਬਾਅਦ ਹੁਣ ਜਲੰਧਰ ਦੀ ਵਾਰੀ;

11 Nov 2026

ਮੋਗਾ ਦੇ ਪਟਵਾਰੀ ਤੋਂ ਬਾਅਦ ਹੁਣ ਜਲੰਧਰ ਦੀ ਵਾਰੀ;

ਮੋਗਾ ਦੇ ਪਟਵਾਰੀ ਤੋਂ ਬਾਅਦ ਹੁਣ ਜਲੰਧਰ ਦੀ ਵਾਰੀ; 

ਜਲੰਧਰ, ਲੋਕ ਬਾਣੀ -- ਮੋਗਾ ਵਿੱਚ ਕਰੋੜਾਂ ਰੁਪਏ ਦੇ ਜ਼ਮੀਨੀ ਘੁਟਾਲੇ ਨੂੰ ਲੈ ਕੇ ਮੁਅੱਤਲ ਪਟਵਾਰੀ 'ਤੇ ਹੋਈ ਵੱਡੀ ਕਾਰਵਾਈ (ਈ.ਡੀ. ਦੀ ਰੇਡ) ਤੋਂ ਬਾਅਦ ਹੁਣ ਜਲੰਧਰ ਦੇ ਮਾਲ ਵਿਭਾਗ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਜਲੰਧਰ ਦੀ ਇੱਕ ਚਰਚਿਤ ਪਟਵਾਰੀ ਜੋੜੀ ਵਿਰੁੱਧ ਵੀ ਵੱਡੀ ਕਾਰਵਾਈ ਹੋ ਸਕਦੀ ਹੈ।

ਬਿਨਾਂ ਕਿਸੇ ਡਰ-ਭੈਅ ਤੋਂ ਚੱਲ ਰਿਹਾ ਹੈ 'ਮਲਾਈਦਾਰ' ਸਰਕਲਾਂ ਦਾ ਖੇਡ

ਜਾਣਕਾਰੀ ਅਨੁਸਾਰ, ਜਲੰਧਰ ਦੇ ਕਈ ਅਹਿਮ ਅਤੇ 'ਮਲਾਈਦਾਰ' ਮੰਨੇ ਜਾਂਦੇ ਇਲਾਕਿਆਂ ਵਿੱਚ ਇਸ ਪਟਵਾਰੀ ਜੋੜੀ ਦਾ ਪੂਰਾ ਦਬਦਬਾ ਦੱਸਿਆ ਜਾ ਰਿਹਾ ਹੈ। ਇਲਜ਼ਾਮ ਹਨ ਕਿ ਇਹ ਜੋੜੀ ਬਿਨਾਂ ਕਿਸੇ ਪ੍ਰਸ਼ਾਸਨਿਕ ਡਰ ਜਾਂ ਭੈਅ ਤੋਂ ਮਨਮਰਜ਼ੀ ਨਾਲ ਕੰਮ ਕਰ ਰਹੀ ਹੈ। ਇਲਾਕੇ ਵਿੱਚ ਇਨ੍ਹਾਂ ਦੀ ਕਾਰਜਸ਼ੈਲੀ ਅਤੇ ਕਥਿਤ ਬੇਨਿਯਮੀਆਂ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ।

ਪ੍ਰਸ਼ਾਸਨ ਅਤੇ ਜਾਂਚ ਏਜੰਸੀਆਂ ਦੀ ਤਿੱਖੀ ਨਜ਼ਰ

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮੋਗਾ ਨਾਲ ਸਬੰਧਤ ਇੱਕ ਸਾਬਕਾ ਪਟਵਾਰੀ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਭ੍ਰਿਸ਼ਟਾਚਾਰ ਵਿੱਚ ਲਿਪਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ। ਇਸੇ ਕੜੀ ਤਹਿਤ ਹੁਣ ਜਲੰਧਰ ਦੇ ਮਾਲ ਵਿਭਾਗ ਅੰਦਰਲੀਆਂ ਸ਼ਿਕਾਇਤਾਂ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਚਰਚਾ ਹੈ ਕਿ ਉੱਚ ਅਧਿਕਾਰੀਆਂ ਅਤੇ ਜਾਂਚ ਏਜੰਸੀਆਂ ਦੀ ਨਜ਼ਰ ਹੁਣ ਜਲੰਧਰ ਦੇ ਇਨ੍ਹਾਂ 'ਮਲਾਈਦਾਰ' ਸਰਕਲਾਂ ਅਤੇ ਉੱਥੇ ਤਾਇਨਾਤ ਪਟਵਾਰੀ ਜੋੜੀ 'ਤੇ ਟਿਕੀ ਹੋਈ ਹੈ, ਜਿਸ ਕਾਰਨ ਕਿਸੇ ਵੀ ਵੇਲੇ ਵੱਡਾ ਐਕਸ਼ਨ ਦੇਖਣ ਨੂੰ ਮਿਲ ਸਕਦਾ

Published on: 11 Nov 2026

Amandeep Mehra
📣 Share this post

Latest News