• Saturday, 21 November 2026
Advertisement Advertisement
ਦੋਆਬੇ ਦੇ ਲੀਡਰ ਚੋਣਾਂ 'ਚ ਮਸਤ, ਕਪੂਰਥਲਾ ਦੇ ਹਮੀਰਾ 'ਚ ਸ਼ਰੇਆਮ ਵਿਕ ਰਿਹਾ ਨਸ਼ਾ; ਜਲੰਧਰ ਦੇ ਨੌਜਵਾਨ ਬਰਬਾਦੀ ਦੇ ਰਾਹ

21 Nov 2026

ਦੋਆਬੇ ਦੇ ਲੀਡਰ ਚੋਣਾਂ 'ਚ ਮਸਤ, ਕਪੂਰਥਲਾ ਦੇ ਹਮੀਰਾ 'ਚ ਸ਼ਰੇਆਮ ਵਿਕ ਰਿਹਾ ਨਸ਼ਾ; ਜਲੰਧਰ ਦੇ ਨੌਜਵਾਨ ਬਰਬਾਦੀ ਦੇ ਰਾਹ

ਦੋਆਬੇ ਦੇ ਲੀਡਰ ਚੋਣਾਂ 'ਚ ਮਸਤ, ਕਪੂਰਥਲਾ ਦੇ ਹਮੀਰਾ 'ਚ ਸ਼ਰੇਆਮ ਵਿਕ ਰਿਹਾ ਨਸ਼ਾ; ਜਲੰਧਰ ਦੇ ਨੌਜਵਾਨ ਬਰਬਾਦੀ ਦੇ ਰਾਹ

ਜਲੰਧਰ/ਕਪੂਰਥਲਾ, ਅਮਨ ਮਹਿਰਾ 

ਦੋਆਬਾ ਖੇਤਰ ਦੇ ਨੌਜਵਾਨਾਂ ਦਾ ਭਵਿੱਖ ਇੱਕ ਵਾਰ ਫਿਰ ਸਿਆਸੀ ਉਦਾਸੀਨਤਾ ਅਤੇ ਨਸ਼ੇ ਦੀ ਦਲਦਲ ਵਿੱਚ ਡੁੱਬਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਜਿੱਥੇ ਇਲਾਕੇ ਦੇ ਤਮਾਮ ਸਿਆਸੀ ਲੀਡਰ, ਹਲਕਾ ਇੰਚਾਰਜ ਅਤੇ ਪਾਰਟੀ ਨੁਮਾਇੰਦੇ ਆਪਣੀਆਂ-ਆਪਣੀਆਂ ਸੀਟਾਂ ਜਿੱਤਣ ਅਤੇ ਸਿਆਸੀ ਜੋੜ-ਤੋੜ ਵਿੱਚ ਦਿਨ-ਰਾਤ ਇੱਕ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਪੂਰਥਲਾ ਦਾ ਹਮੀਰਾ ਕਸਬਾ ਨਸ਼ੇ ਦਾ ਇੱਕ ਵੱਡਾ ਗੜ੍ਹ ਬਣ ਚੁੱਕਾ ਹੈ।

ਸਥਾਨਕ ਸੂਤਰਾਂ ਅਤੇ ਲੋਕਾਂ ਮੁਤਾਬਕ ਹਮੀਰਾ ਕਸਬੇ ਵਿੱਚ ਕਿਸੇ ਵੱਡੀ ਸਿਆਸੀ ਜਾਂ ਪ੍ਰਸ਼ਾਸਨਿਕ ਸ਼ਹਿ 'ਤੇ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਹਾਲਾਤ ਇਸ ਕਦਰ ਬਦਤਰ ਹੋ ਚੁੱਕੇ ਹਨ ਕਿ ਗੁਆਂਢੀ ਜ਼ਿਲ੍ਹੇ ਜਲੰਧਰ ਤੋਂ ਨਸ਼ੇੜੀ ਨੌਜਵਾਨ ਬਿਨਾਂ ਕਿਸੇ ਡਰ-ਭੈਅ ਦੇ ਸ਼ਰੇਆਮ ਹਮੀਰਾ ਆਉਂਦੇ ਹਨ ਅਤੇ ਇੱਥੋਂ ਨਸ਼ੇ ਦੀ ਖੇਪ ਖਰੀਦ ਕੇ ਲੈ ਜਾਂਦੇ ਹਨ।

ਨੇਤਾਵਾਂ ਨੂੰ ਸਿਰਫ਼ ਕੁਰਸੀ ਦੀ ਭੁੱਖ, ਨੌਜਵਾਨੀ ਨਾਲ ਕੋਈ ਸਰੋਕਾਰ ਨਹੀਂ

ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਚੋਣਾਂ ਜਿੱਤਣ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੇ ਨੇਤਾਵਾਂ ਨੂੰ ਅੱਜ ਇਨ੍ਹਾਂ ਨੌਜਵਾਨਾਂ ਦੀ ਬਰਬਾਦੀ ਦਿਖਾਈ ਨਹੀਂ ਦੇ ਰਹੀ। ਕੋਈ ਵੀ ਲੀਡਰ ਜਾਂ ਹਲਕਾ ਇੰਚਾਰਜ ਇਸ ਗੰਭੀਰ ਮੁੱਦੇ ਵੱਲ ਧਿਆਨ ਦੇਣ ਨੂੰ ਤਿਆਰ ਨਹੀਂ ਹੈ। ਸਾਰੇ ਸਿਆਸਤਦਾਨ ਇਸ ਵੇਲੇ ਸਿਰਫ਼ ਆਪਣੀ ਸ਼ੀਟ ਪੱਕੀ ਕਰਨ ਅਤੇ ਵੋਟਾਂ ਦੀ ਰਾਜਨੀਤੀ ਵਿੱਚ ਮਸਤ ਹਨ। ਲੋਕਾਂ ਦਾ ਕਹਿਣਾ ਹੈ ਕਿ ਲੀਡਰਾਂ ਨੂੰ ਨੌਜਵਾਨ ਵਰਗ ਦੇ ਉੱਜੜ ਰਹੇ ਘਰਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਕੋਈ ਲੈਣਾ-ਦੇਣਾ ਨਹੀਂ ਰਹਿ ਗਿਆ।

ਲੋਕਾਂ ਦੀ ਮੰਗ: ਤੁਰੰਤ ਹੋਵੇ ਸਖ਼ਤ ਕਾਰਵਾਈ

ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹਮੀਰਾ ਵਿੱਚ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਵਾਲੇ ਚਿਹਰਿਆਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਜਲੰਧਰ ਤੋਂ ਆਉਣ-ਜਾਣ ਵਾਲੇ ਸ਼ੱਕੀ ਨੌਜਵਾਨਾਂ 'ਤੇ ਸਖ਼ਤ ਨਕੇਲ ਕਸੀ ਜਾਵੇ, ਤਾਂ ਜੋ ਦੋਆਬੇ ਦੀ ਜਵਾਨੀ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।

Published on: 21 Nov 2026

Amandeep Mehra
📣 Share this post

Latest News