• Monday, 23 November 2026
Advertisement Advertisement
ਥਾਣਾ ਡਵੀਜ਼ਨ ਨੰਬਰ 1 ਦੇ ਨੱਕ ਹੇਠ ਧੜੱਲੇ ਨਾਲ ਚੱਲ ਰਹੀ ਨਜਾਇਜ਼ ਲਾਟਰੀ,ਦੀ ਮਾਰਕੀਟ

23 Nov 2026

ਥਾਣਾ ਡਵੀਜ਼ਨ ਨੰਬਰ 1 ਦੇ ਨੱਕ ਹੇਠ ਧੜੱਲੇ ਨਾਲ ਚੱਲ ਰਹੀ ਨਜਾਇਜ਼ ਲਾਟਰੀ,ਦੀ ਮਾਰਕੀਟ

 

ਥਾਣਾ ਡਵੀਜ਼ਨ ਨੰਬਰ 1 ਦੇ ਨੱਕ ਹੇਠ ਧੜੱਲੇ ਨਾਲ ਚੱਲ ਰਹੀ ਨਜਾਇਜ਼ ਲਾਟਰੀ,ਦੀ ਮਾਰਕੀਟ 

ਜਲੰਧਰ, ਲੋਕ ਬਾਣੀ -- ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਲੀਹ ’ਤੇ ਰੱਖਣ ਦੇ ਦਾਅਵੇ ਕਰਨ ਵਾਲੀ ਪੁਲਿਸ ਉਸ ਵੇਲੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ, ਜਦੋਂ ਥਾਣਾ ਡਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਇਲਾਕੇ ਵਿੱਚ ਨਜਾਇਜ਼ ਲਾਟਰੀ (ਸੱਟਾ) ਬਾਜ਼ਾਰ ਸ਼ਰੇਆਮ ਅਤੇ ਧੜੱਲੇ ਨਾਲ ਚੱਲਣ ਦੀ ਗੱਲ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੈਰ-ਕਾਨੂੰਨੀ ਧੰਦੇ ਬਾਰੇ ਸਭ ਕੁਝ ਜਾਣਦੇ ਹੋਏ ਵੀ ਪੁਲਿਸ ਦੇ ਵੱਡੇ ਅਫ਼ਸਰ ਮੂਕ ਦਰਸ਼ਕ ਬਣੇ ਹੋਏ ਹਨ, ਜਿਸ ਕਾਰਨ ਹੁਣ ਜਨਤਾ ਵਿੱਚ ਇਹ ਚਰਚਾ ਤੇਜ਼ ਹੈ ਕਿ ਇਸ ਪੂਰੇ ਖੇਡ ਦੇ ਪਿੱਛੇ ਆਖਿਰ ਕਿਸਦੀ ਸ਼ਹਿ ਹੈ?

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਡਵੀਜ਼ਨ ਨੰਬਰ 1 ਦੇ ਇਲਾਕੇ ਵਿੱਚ ਨਜਾਇਜ਼ ਲਾਟਰੀ ਦਾ ਇਹ ਕਾਰੋਬਾਰ ਇੰਨੇ ਵੱਡੇ ਪੱਧਰ ’ਤੇ ਫੈਲ ਚੁੱਕਾ ਹੈ ਕਿ ਰੋਜ਼ਾਨਾ ਇੱਥੇ ਲੱਖਾਂ ਰੁਪਏ ਦਾ ਨਜਾਇਜ਼ ਲੈਣ-ਦੇਣ ਹੁੰਦਾ ਹੈ। ਗਰੀਬ ਅਤੇ ਮੱਧਮ ਵਰਗ ਦੇ ਲੋਕ ਰਾਤੋ-ਰਾਤ ਅਮੀਰ ਹੋਣ ਦੇ ਚੱਕਰ ਵਿੱਚ ਆਪਣੀ ਮਿਹਨਤ ਦੀ ਕਮਾਈ ਇਸ ਨਜਾਇਜ਼ ਲਾਟਰੀ ਵਿੱਚ ਬਰਬਾਦ ਕਰ ਰਹੇ ਹਨ।

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਸਾਰਾ ਗੋਰਖਧੰਦਾ ਪੁਲਿਸ ਦੀ ਨੱਕ ਹੇਠ ਚੱਲ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਇਸ ਸਬੰਧੀ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ, ਪਰ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦਬਾ ਦਿੱਤਾ ਜਾਂਦਾ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਧਾਰੀ ਗਈ ਚੁੱਪੀ ਇਹ ਇਸ਼ਾਰਾ ਕਰਦੀ ਹੈ ਕਿ ਸ਼ਾਇਦ ਇਸ ਗੈਰ-ਕਾਨੂੰਨੀ ਮਾਰਕੀਟ ਨੂੰ ਕਿਸੇ ਵੱਡੇ ਸਿਆਸੀ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਦੀ ਮਜ਼ਬੂਤ ਪੁਸ਼ਤਪਨਾਹੀ (ਸ਼ਹਿ) ਹਾਸਲ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਕੋਈ ਸਖ਼ਤ ਐਕਸ਼ਨ ਲੈਂਦੇ ਹਨ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਇਸ ਨਜਾਇਜ਼ ਲਾਟਰੀ ਬਾਜ਼ਾਰ ਨੂੰ ਇਸੇ ਤਰ੍ਹਾਂ ਧੜੱਲੇ ਨਾਲ ਚੱਲਣ ਦੀ ਖੁੱਲ੍ਹ ਮਿਲੀ ਰਹੇਗੀ।

Published on: 23 Nov 2026

Amandeep Mehra
📣 Share this post

Latest News