• Monday, 23 November 2026
Advertisement Advertisement
ਇਸ ਥਾਣੇ ਦੇ ਐਸ.ਐਚ.ਓ ਤੇ ਕਿਉਂ ਹੋਏ ਮਾਮਲਾ ਦਰਜ ਕਰਨ ਦੇ ਹੁਕਮ ਪੜ੍ਹੋ

23 Nov 2026

ਇਸ ਥਾਣੇ ਦੇ ਐਸ.ਐਚ.ਓ ਤੇ ਕਿਉਂ ਹੋਏ ਮਾਮਲਾ ਦਰਜ ਕਰਨ ਦੇ ਹੁਕਮ ਪੜ੍ਹੋ

ਇਸ ਥਾਣੇ ਦੇ ਐਸ.ਐਚ.ਓ ਤੇ ਕਿਉਂ ਹੋਏ ਮਾਮਲਾ ਦਰਜ ਕਰਨ ਦੇ ਹੁਕਮ ਪੜ੍ਹੋ 

ਲੁਧਿਆਣਾ-- ਸੁਖਚੈਨ ਮਹਿਰਾ -- ਮਾਡਲ ਟਾਊਨ ਥਾਣੇ ਦੀ ਐੱਸ.ਐੱਚ.ਓ. ਇੰਸਪੈਕਟਰ ਗੁਰਸ਼ਿੰਦਰ ਕੌਰ ਖ਼ਿਲਾਫ਼ ਅਦਾਲਤ ਦੇ ਹੁਕਮਾਂ ਦੀ ਵਾਰ-ਵਾਰ ਅਣਦੇਖੀ ਕਰਨ 'ਤੇ ਐੱਫ.ਆਈ.ਆਰ. (FIR) ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਅਗਵਾ ਨਾਲ ਜੁੜੇ ਇੱਕ ਮਾਮਲੇ ਵਿੱਚ ਰਿਪੋਰਟ ਨਾ ਦੇਣ 'ਤੇ ਥਾਣੇਦਾਰ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।

ਅਜਿਹੇ 'ਚ ਹੁਣ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਐੱਸ.ਐੱਚ.ਓ. ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਏ.ਸੀ.ਪੀ. ਸਿਵਲ ਲਾਈਨਜ਼ ਸਰਬਜੀਤ ਸਿੰਘ ਨੂੰ 23 ਨਵੰਬਰ ਯਾਨੀ ਅੱਜ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਐੱਫ.ਆਈ.ਆਰ. ਦੀ ਕਾਰਵਾਈ 'ਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

Published on: 23 Nov 2026

Amandeep Mehra
📣 Share this post

Latest News