• Wednesday, 26 August 2026
Advertisement Advertisement
ਪੰਜਾਬ ਚ ਨਹੀਂ ਰੁਕ ਰਿਹਾ ਫਿਰੌਤੀ ਤੇ ਧਮਕੀਆਂ ਦਾ ਕੰਮ ਪੜੋ ਨਵਾਂ ਮਾਮਲਾ

26 Aug 2026

ਪੰਜਾਬ ਚ ਨਹੀਂ ਰੁਕ ਰਿਹਾ ਫਿਰੌਤੀ ਤੇ ਧਮਕੀਆਂ ਦਾ ਕੰਮ ਪੜੋ ਨਵਾਂ ਮਾਮਲਾ

ਪੰਜਾਬ ਚ ਨਹੀਂ ਰੁਕ ਰਿਹਾ ਫਿਰੌਤੀ ਤੇ ਧਮਕੀਆਂ ਦਾ ਕੰਮ ਪੜੋ ਨਵਾਂ ਮਾਮਲਾ  
ਗੁਰਦਾਸਪੁਰ ਨਵਨੀਤ --ਇੱਥੋਂ ਦੇ ਨੰਗਲ ਕੋਟਲੀ ਮੁਹੱਲੇ ਵਿੱਚ ਇੱਕ ਵਿਅਕਤੀ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਦੀਆਂ ਧਮਕੀਆਂ ਤੋਂ ਬਾਅਦ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਵੱਲੋਂ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ। ਮਾਮਲਾ ਪੰਜਾਹ ਲੱਖ ਦੀ ਫਿਰੌਤੀ ਮੰਗਣ ਦਾ ਹੈ। ਨਹਿਰ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਰਾਕੇਸ਼ ਚੰਦਰ ਨੂੰ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਫਿਰੌਤੀ ਲਈ ਕਾਲ ਆਈ ਸੀ ਅਤੇ ਉਸ ਕੋਲੋਂ 50 ਲੱਖ ਰੁਪਏ ਮੰਗੇ ਗਏ ਸਨ। ਬੀਤੀ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ। ਹਾਲਾਂਕਿ ਗੋਲੀਆਂ ਦਰਵਾਜ਼ੇ ਤੋਂ ਪਾਰ ਹੋ ਕੇ ਕਮਰੇ ਅੰਦਰ ਬੈੱਡ ’ਤੇ ਜਾ ਲੱਗੀਆਂ ਜਿਸ ’ਤੇ ਰਾਕੇਸ਼ ਕੁਮਾਰ ਦਾ ਬੇਟਾ ਵੀ ਸੁੱਤਾ ਹੋਇਆ ਸੀ ਪਰ ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੁਲੀਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਆਂ ਚਲਾਉਂਦੇ ਨੌਜਵਾਨਾਂ ਦੀ ਸੀ ਸੀ ਟੀ ਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਤੇ ਆਉਂਦੇ ਦੋ ਨੌਜਵਾਨ ਗੋਲੀਆਂ ਚਲਾ ਕੇ ਭੱਜਦੇ ਹੋਏ ਸਾਫ਼ ਨਜ਼ਰ ਆ ਰਹੇ ਹਨ। ਗੋਲੀਆਂ ਚੱਲਣ ਤੋਂ ਬਾਅਦ ਰਾਕੇਸ਼ ਕੁਮਾਰ ਨੂੰ ਫਿਰ ਤੋਂ ਧਮਕਾਇਆ ਗਿਆ ਕਿ ਉਹ ਪੈਸੇ ਦੇ ਦੇਵੇ ਨਹੀਂ ਤਾਂ ਉਸ ਦੇ ਬੇਟੇ ਨੂੰ ਮਾਰ ਦਿੱਤਾ ਜਾਵੇਗਾ।

 

Published on: 26 Aug 2026

Amandeep Mehra
📣 Share this post

Latest News