• Saturday, 29 August 2026
Advertisement Advertisement
ਰੱਖੜੀ ਦੇ ਤਿਉਹਾਰ ਵਾਲੇ ਦਿਨ ਭਗਵੰਤ ਮਾਨ ਦੇ ਪੁਤਲੇ ਪੰਜਾਬ ਭਰ ਚ ਸਾੜੇ ਗਏ

29 Aug 2026

ਰੱਖੜੀ ਦੇ ਤਿਉਹਾਰ ਵਾਲੇ ਦਿਨ ਭਗਵੰਤ ਮਾਨ ਦੇ ਪੁਤਲੇ ਪੰਜਾਬ ਭਰ ਚ ਸਾੜੇ ਗਏ

Bhagwant Mann Da Putla sadya #punjabpolice # #aamaadmiparty - YouTube

ਰੱਖੜੀ ਦੇ ਤਿਉਹਾਰ ਵਾਲੇ ਦਿਨ ਭਗਵੰਤ ਮਾਨ ਦੇ ਪੁਤਲੇ ਪੰਜਾਬ ਭਰ ਚ ਸਾੜੇ ਗਏ

 ਲੋਕ ਬਾਣੀ -- ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਅਤੇ ਫਰੰਟ ਉਤੇ ਅਧਾਰਿਤ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਮੁਤਾਬਕ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਸਮੇਤ ਸੂਬੇ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਟਵੀਟ, ਧਮਕੀ ਭਰੇ ਪੱਤਰ ਅਤੇ ਪੁਤਲੇ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ।ਸਾਂਝੀ ਐਕਸ਼ਨ ਕਮੇਟੀ ਦੇ ਮੁੱਖ ਕਨਵੀਨਰ ਗੁਰਨਾਮ ਸਿੰਘ ਵਿਰਕ, ਕੋਆਰਡੀਨੇਟਰ ਸੁਖਚੈਨ ਸਿੰਘ ਖਹਿਰਾ ਵੱਲੋਂ ਬੀਤੇ ਦਿਨ ਕੀਤੇ ਐਲਾਨ ਮੁਤਾਬਕ ਕਿਹਾ ਕਿ ਬੀਤੇ ਦਿਨ 27 ਅਗਸਤ ਨੂੰ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਸੂਬੇ ਭਰ ਦੇ ਸਰਕਾਰੀ ਦਫਤਰਾਂ ਵਿੱਚ ਲੋਕਤੰਤਰਿਕ ਢੰਗ ਨਾਲ ਹੜਤਾਲ ਕੀਤੀ ਸੀ। ਮੁੱਖ ਮੰਤਰੀ ਨੇ ਜਲੰਧਰ ਵਿਖੇ ਮੀਟਿੰਗ ਸੱਦ ਕੇ ਪਹਿਲਾਂ ਤਾਂ ਹੜਤਾਲ ਬੰਦ ਕਰਨ ਦੀ ਸ਼ਰਤ ਰੱਖੀ ਤੇ ਟਵੀਟ ਵੀ ਕੀਤਾ। ਹੈਰਾਨੀ ਇਸ ਗੱਲ ਦੀ ਰਹੀ ਕਿ ਉਨ੍ਹਾਂ ਨੇ ਐਕਸ਼ਨ ਕਮੇਟੀ ਨਾਲ ਮੀਟਿੰਗ ਹੀ ਨਹੀਂ ਕੀਤੀ। ਮੁੱਖ ਮੰਤਰੀ ਦੇ ਇਸ ਵਿਰੋਧੀ ਵਤੀਰੇ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਰੋਸ ਹੋਰ ਵਧ ਗਿਆ ਹੈ।ਗੁਰਨਾਮ ਵਿਰਕ ਨੇ ਦੱਸਿਆ ਕਿ ਭਲਕੇ 29 ਅਗਸਤ ਨੂੰ ਐਕਸ਼ਨ ਜਾਰੀ ਰਹਿਣਗੇ। ਇਸ ਤੋਂ ਇਲਾਵਾ 30 ਅਗਸਤ ਨੂੰ ਸਾਂਝੇ ਮੰਚ ਅਤੇ ਫਰੰਟ ਦੇ ਆਗੂਆਂ ਦੀ ਮੀਟਿੰਗ ਲੁਧਿਆਣਾ ਦੇ ਬੱਚਤ ਭਵਨ ਵਿਖੇ ਰੱਖੀ ਗਈ ਹੈ। ਮੀਟਿੰਗ ਵਿੱਚ 7 ਅਤੇ 27 ਅਗਸਤ ਦੇ ਐਕਸ਼ਨਾਂ ਨੂੰ ਵੀ ਮਾਤ ਪਾਉਂਦੇ ਵੱਡੇ ਐਕਸ਼ਨ ਉਲੀਕੇ ਜਾਣਗੇ।ਮੁਲਾਜ਼ਮ ਗੈਰ-ਹਾਜ਼ਰ ਨਹੀਂ, ਸਗੋਂ ਛੁੱਟੀ ਲੈ ਕੇ ਸ਼ਾਮਲ ਹੋਏਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਭਾਵੇਂ ਸਰਕਾਰ ਨੇ ਸਾਰੇ ਵਿਭਾਗਾਂ ਤੋਂ 27 ਅਗਸਤ ਨੂੰ ਗੈਰ-ਹਾਜ਼ਰ ਰਹੇ ਮੁਲਾਜ਼ਮਾਂ ਦੀਆਂ ਲਿਸਟਾਂ ਮੰਗ ਲਈਆਂ ਹਨ ਪ੍ਰੰਤੂ ਅਸਲੀਅਤ ਇਹ ਹੈ ਕਿ ਕੋਈ ਵੀ ਮੁਲਾਜ਼ਮ ਗੈਰਹਾਜ਼ਰ ਨਹੀਂ ਬਲਕਿ ਸਮੂਹਿਕ ਛੁੱਟੀ ਲੈ ਕੇ ਹੜਤਾਲ ਉਤੇ ਗਏ ਸਨ। ਸਮੂਹਿਕ ਛੁੱਟੀਆਂ ਉਨ੍ਹਾਂ ਦੇ ਅਧਿਕਾਰੀਆਂ ਵੱਲੋਂ ਪ੍ਰਵਾਨ ਵੀ ਕੀਤੀਆਂ ਗਈਆਂ ਸਨ।ਰੱਖੜੀ ਦੇ ਤਿਉਹਾਰ ਵਾਲੇ ਦਿਨ  ਇਹ ਪੁਤਲੇ ਪੰਜਾਬ ਭਰ ਚ ਸਾੜੇ ਗਏ 

Published on: 29 Aug 2026

Amandeep Mehra
📣 Share this post

Latest News