• Tuesday, 22 September 2026
Advertisement Advertisement
ਜਲੰਧਰ ਦੇ ਪ੍ਰਸਿੱਧ ਹਸਪਤਾਲ ਚ ਬੱਚੇ ਦੀ ਮੌਤ.ਹਸਪਤਾਲ ਤੇ ਲਗੇ ਦੋਸ਼

22 Sep 2026

ਜਲੰਧਰ ਦੇ ਪ੍ਰਸਿੱਧ ਹਸਪਤਾਲ ਚ ਬੱਚੇ ਦੀ ਮੌਤ.ਹਸਪਤਾਲ ਤੇ ਲਗੇ ਦੋਸ਼

ਜਲੰਧਰ ਦੇ ਪ੍ਰਸਿੱਧ ਹਸਪਤਾਲ ਚ ਬੱਚੇ ਦੀ ਮੌਤ.ਹਸਪਤਾਲ ਤੇ ਲਗੇ ਦੋਸ਼ 
..ਜਲੰਧਰ , ਵਰਿੰਦਰ ਰਾਜਪੁੱਤ -- ਦੇਰ ਰਾਤ ਕਪੂਰਥਲਾ ਚੌਕ ਨੇੜੇ ਸਥਿਤ ਇਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ 7 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਉਨ੍ਹਾਂ ਤੋਂ ਪੈਸੇ ਵਸੂਲੇ ਗਏ ਅਤੇ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਬੱਚੇ ਦੀ ਮੌਤ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-2 ਦੀ ਐੱਸ. ਐੱਚ. ਓ. ਅਨੂ ਪਲਿਆਲ ਅਤੇ ਡਿਊਟੀ ਅਫ਼ਸਰ ਏ. ਐੱਸ. ਆਈ. ਜਰਮਨਜੀਤ ਸਿੰਘ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਇਸੇ ਦੌਰਾਨ ਸ਼ਿਵ ਸੈਨਾ ਨੇਤਾ ਨਰਿੰਦਰ ਥਾਪਰ ਵੀ ਪਹੁੰਚੇ ਅਤੇ ਪ੍ਰਦਰਸ਼ਨ ਕੀਤਾ।ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੀ ਮਾਂ ਅਨੂ ਪਤਨੀ ਸ਼ਾਮ, ਨਿਵਾਸੀ ਨਿਊ ਰਾਜ ਨਗਰ (ਬਸਤੀ ਬਾਵਾ ਖੇਲ) ਨੇ ਦੱਸਿਆ ਕਿ ਅੱਜ ਦੁਪਹਿਰ ਉਸ ਦਾ ਬੇਟਾ ਕਾਰਤਿਕ ਪਹਿਲੀ ਮੰਜ਼ਿਲ ਤੋਂ ਜ਼ਮੀਨ ’ਤੇ ਡਿੱਗ ਗਿਆ ਸੀ। ਬੇਟੇ ਨੂੰ ਜ਼ਖ਼ਮੀ ਹਾਲਤ ਵਿਚ ਉਹ ਹਸਪਤਾਲ ਲੈ ਕੇ ਆਏ। ਹਸਪਤਾਲ ਸਟਾਫ਼ ਨੇ ਇਲਾਜ ਦੌਰਾਨ ਉਨ੍ਹਾਂ ਤੋਂ ਕਰੀਬ 35 ਤੋਂ 40 ਹਜ਼ਾਰ ਰੁਪਏ ਵਸੂਲ ਲਏ, ਜਦਕਿ ਬੇਟੇ ਨੂੰ ਮਿਲਣ ਨਹੀਂ ਦਿੱਤਾ ਗਿਆ। ਇਹ ਕਿਹਾ ਗਿਆ ਕਿ ਬੇਟਾ ਆਈ. ਸੀ. ਯੂ. ਵਾਰਡ ਵਿਚ ਦਾਖ਼ਲ ਹੈ ਅਤੇ ਉਸ ਨਾਲ ਮੁਲਾਕਾਤ ਨਹੀਂ ਹੋ ਸਕਦੀ। ਇਸ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੇਟੇ ਦੀ ਮੌਤ ਹੋ ਗਈ ਹੈ। ਅਨੂ ਨੇ ਦੋਸ਼ ਲਾਇਆ ਕਿ ਇਹ ਡਾਕਟਰਾਂ ਦੀ ਲਾਪ੍ਰਵਾਹੀ ਦਾ ਹੀ ਨਤੀਜਾ ਹੈ।ਦੂਜੇ ਪਾਸੇ ਮ੍ਰਿਤਕ ਕਾਰਤਿਕ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਸੀ ਕਿ ਕਾਰਤਿਕ ਦੀ ਹਾਲਤ ਗੰਭੀਰ ਸੀ, ਉਸ ਦੇ ਸਿਰ ’ਚ ਡੂੰਘੀਆਂ ਸੱਟਾਂ ਸਨ ਅਤੇ ਪੈਰ ਪੂਰੀ ਤਰ੍ਹਾਂ ਫ੍ਰੈਕਚਰ ਸੀ। ਪਰਿਵਾਰ ਵਾਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਕਾਰਤਿਕ ਦੀ ਹਾਲਤ ਗੰਭੀਰ ਹੈ।  ਮ੍ਰਿਤਕ ਦੇ ਪਿਤਾ, ਜੋ ਰਾਜ ਮਿਸਤਰੀ ਦਾ ਕੰਮ ਕਰਦੇ ਹਨ, ਤੇ ਕਾਫੀ ਗਰੀਬ ਹਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ 

Published on: 22 Sep 2026

Amandeep Mehra
📣 Share this post

Latest News