• Friday, 18 September 2026
Advertisement Advertisement
ਖ਼ਾਲਿਸਤਾਨ ਲਿਬਰੇਸ਼ਨ ਦੇ ਧਰਮਿੰਦਰ ਸਿੰਘ ਗੁਗਨੀ ਖਿਲਾਫ ਕੋਰਟ ਸਖ਼ਤ

18 Sep 2026

ਖ਼ਾਲਿਸਤਾਨ ਲਿਬਰੇਸ਼ਨ ਦੇ ਧਰਮਿੰਦਰ ਸਿੰਘ ਗੁਗਨੀ ਖਿਲਾਫ ਕੋਰਟ ਸਖ਼ਤ

ਖ਼ਾਲਿਸਤਾਨ ਲਿਬਰੇਸ਼ਨ ਦੇ ਧਰਮਿੰਦਰ ਸਿੰਘ ਗੁਗਨੀ ਖਿਲਾਫ ਕੋਰਟ ਸਖ਼ਤ 
...ਮੋਹਾਲੀ , ਲੋਕ ਬਾਣੀ --ਯੂਥ ਅਕਾਲੀ ਆਗੂ ਅਤੇ ‘ਸੋਪੂ’ (ਸਟੂਡੈਂਟਸ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ) ਲਈ ਕੰਮ ਕਰਦੇ ਵਿਕਰਮਜੀਤ ਸਿੰਘ ਕੁਲਾਰ ਉਰਫ਼ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਵਧੀਕ ਜ਼ਿਲਾ ਸੈਸ਼ਨ ਜੱਜ ਮੋਹਾਲੀ ਦੀ ਅਦਾਲਤ ਨੇ ਖ਼ਾਲਿਸਤਾਨ ਲਿਬਰੇਸ਼ਨ ਨਾਲ ਸਬੰਧਤ ਧਰਮਿੰਦਰ ਸਿੰਘ ਗੁਗਨੀ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਨੇ ਜ਼ਿਲਾ ਅਟਾਰਨੀ ਅਤੇ ਐੱਸ. ਐੱਸ. ਪੀ. ਦਫ਼ਤਰ ਨੂੰ 6 ਅਕਤੂਬਰ ਨੂੰ ਸਰਕਾਰੀ ਗਵਾਹਾਂ ਨੂੰ ਤਲਬ ਕਰਨ ਦੇ ਨਿਰਦੇਸ਼ ਦਿੱਤੇ। ਗੁਗਨੀ ਇਸ ਸਮੇਂ ਪਟਿਆਲਾ ਜੇਲ ’ਚ ਬੰਦ ਦੱਸਿਆ ਜਾ ਰਿਹਾ ਹੈ।ਇਸ ਮਾਮਲੇ ’ਚ ਅਦਾਲਤ ਵੱਲੋਂ ਅਜੇ ਉਰਫ਼ ਲੈਫਟੀ, ਸੱਜਣ ਉਰਫ ਭੋਲੂ ਤੇ ਅਨਿਲ ਲੱਠ ਤਿੰਨੇ ਸ਼ੂਟਰਾਂ ਨੂੰ ਧਾਰਾ 302 ’ਚ ਉਮਰ ਕੈਦ, ਧਾਰਾ 25\\54\\59 ਆਰਮਜ਼ ਐਕਟ ’ਚ 7-7 ਸਾਲ ਦੀ ਕੈਦ ਅਤੇ ਧਾਰਾ 452 ’ਚ 1-1 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅਦਾਲਤ ਵੱਲੋਂ ਤਿੰਨਾਂ ਨੂੰ ਢਾਈ-ਢਾਈ ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਸੀ, ਜਦਕਿ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ ਗੈਂਗਸਟਰ ਕੌਸ਼ਲ ਚੌਧਰੀ, ਅਮਿਤ ਡਾਗਰ ਤੇ ਭੁਪਿੰਦਰ ਸਿੰਘ ਭੂਪੀ ਰਾਣਾ ਨੂੰ ਬਰੀ ਕਰ ਦਿੱਤਾ ਗਿਆ, ਕਿਉਂਕਿ ਪੁਲਸ ਅਦਾਲਤ ’ਚ ਇਹ ਸਾਬਿਤ ਹੀ ਨਹੀਂ ਕਰ ਸਕੀ ਕਿ ਉਕਤ ਤਿੰਨਾਂ ਦੀ ਵਿੱਕੀ ਮਿੱਡੂਖੇੜਾ ਦੇ ਕਤਲ ’ਚ ਸਿੱਧੇ ਤੌਰ ’ਤੇ ਕੋਈ ਸ਼ਮੂਲੀਅਤ ਹੈ।ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਅਰਮੀਨੀਆ ਦੀ ਜੇਲ ’ਚ ਬੈਠੇ ਗੌਰਵ ਉਰਫ ਲੱਕੀ ਪਟਿਆਲ ਸਮੇਤ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਸਮੇਤ ਕਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ ਅਜੇ ਤੱਕ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ 

Published on: 18 Sep 2026

Amandeep Mehra
📣 Share this post

Latest News