ਗੁਰਦਾਸਪੁਰ,ਨਵਨੀਤ ਕੁਮਾਰ--ਗੁਰਦਾਸਪੁਰ ਸ਼ਹਿਰ ਦੀ ਵੱਡੀ ਖ਼ਬਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਮਹਾਮਾਈ ਜਾਗਰਣ ਮਿਤੀ 10 ਜੂਨ 2026, ਦਿਨ ਬੁੱਧਵਾਰ ਨੂੰ ਪਿੰਡ ਜੀਵਨਵਾਲ ਬੱਬਰੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਮੇਂ ਸਮੁਹ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਹਾਮਾਈ ਦੇ ਜਾਗਰਣ ਵਿੱਚ ਮਹਾਮਾਈ ਜੀ ਦਾ ਗੁਣਗਾਣ ਕਰਨ ਲਈ ਸੰਨੀ ਸ਼ਹਿਜਾਦਾ ਪਠਾਨਕੋਟ ਵਾਲੇ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਮਾਸ਼ਾ ਅਲੀ ਪਹੁੰਚ ਰਹੇ ਹਨ ,ਸੋ ਆਪ ਸਭ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਜਾਗਰਣ ਵਿੱਚ ਪਹੁੰਚ ਕੇ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਸ ਸਮੇਂ ਮਹਾਮਾਈ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
Punjab
